ਨਿਊਜ਼ੀਲੈਂਡ ਦੀ ਸੰਸਦ ''ਚ ਹੋਣਗੇ ਹਰ ਵਰਗ ਦੇ ਲੋਕ, ਦਿਸੇਗੀ ਵਿਭਿੰਨਤਾ ਦੀ ਮਿਸਾਲ

Wednesday, Oct 21, 2020 - 06:25 PM (IST)

ਨਿਊਜ਼ੀਲੈਂਡ ਦੀ ਸੰਸਦ ''ਚ ਹੋਣਗੇ ਹਰ ਵਰਗ ਦੇ ਲੋਕ, ਦਿਸੇਗੀ ਵਿਭਿੰਨਤਾ ਦੀ ਮਿਸਾਲ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਸੱਤਾਧਾਰੀ ਲੇਬਰ ਪਾਰਟੀ ਨੂੰ ਇਸ ਵਾਰ ਚੋਣਾਂ ਵਿਚ ਭਾਰੀ ਬਹੁਮਤ ਮਿਲਿਆ ਹੈ। ਇਸ ਜਿੱਤ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਪ੍ਰਦਰਸ਼ਨ ਨੂੰ ਦਿੱਤਾ ਜਾ ਰਿਹਾ ਹੈ। ਇਕ ਗੱਲ ਧਿਆਨ ਦੇਣ ਯੋਗ ਹੈ ਕਿ ਅਰਡਰਨ ਕੋਲ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਵਿਕਲਪ ਮੌਜੂਦ ਹੈ ਪਰ ਉਸ ਦੇ ਬਾਵਜੂਦ ਉਹ ਆਪਣੇ ਸਾਬਕਾ ਸਹਿਯੋਗੀ ਦਲਾਂ ਦੇ ਮੈਂਬਰਾਂ ਨੂੰ ਸੰਸਦ ਵਿਚ ਸ਼ਾਮਲ ਕਰਨ ਜਾ ਰਹੀ ਹੈ। ਉਹ ਆਪਣੇ ਸਾਬਕਾ ਸਹਿਯੋਗੀਆਂ ਨੂੰ ਨਾਲ ਲੈਕੇ ਚੱਲਣਾ ਚਾਹੁੰਦੀ ਹੈ। ਅਰਡਰਨ ਜਿੱਤ ਦੇ ਬਾਅਦ ਦੇਸ਼ ਦੀ ਨਵੀਂ ਸੰਸਦ ਦਾ ਗਠਨ ਕਰਨ ਜਾ ਰਹੀ ਹੈ। ਉਸ ਦੀ ਲੇਬਰ ਪਾਰਟੀ ਨੇ 120 ਵਿਚੋਂ 64 ਸੀਟਾਂ ਜਿੱਤੀਆਂ ਹਨ।

ਇੱਥੇ ਦੱਸ ਦਈਏ ਕਿ ਅਰਡਰਨ ਦੀ ਗਲੋਬਲ ਪੱਧਰ 'ਤੇ ਪਛਾਣ 2017 ਵਿਚ ਬਣੀ ਜਦੋਂ 37 ਸਾਲ ਦੀ ਉਮਰ ਵਿਚ ਉਹ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਵਿਸ਼ਵ ਦੀ ਪਹਿਲੀ ਨੌਜਵਾਨ ਰਾਸ਼ਟਰ ਪ੍ਰਮੁੱਖ ਬਣੀ। ਹੁਣ ਦੂਜੇ ਕਾਰਜਕਾਲ ਵਿਚ ਉਸ ਤੋਂ ਆਸ ਲਗਾਈ ਜਾ ਰਹੀ ਹੈ ਕਿ ਉਹ ਇੰਨੀ ਵਿੰਭਿਨਤਾ ਭਰੀ ਸੰਸਦ ਦੇ ਨਾਲ ਦੇਸ਼ ਨੂੰ ਹੋਰ ਵੀ ਪ੍ਰਗਤੀਸ਼ੀਲ ਬਣਾਏਗੀ। ਅਰਡਰਨ ਨੂੰ ਦੁਨੀਆ ਭਰ ਵਿਚ ਅਤੇ ਖਾਸ ਕਰ ਕੇ ਉਹਨਾਂ ਦੇ ਆਪਣੇ ਦੇਸ਼ ਵਿਚ ਬੀਬੀਆਂ ਦੇ ਅਧਿਕਾਰਾਂ ਦੀ ਸਮਰਥਕ, ਬਰਾਬਾਰੀ ਅਤੇ ਵੱਖ-ਵੱਖ ਕਿਸਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਆਧੁਨਿਕ ਨੇਤਾ ਮੰਨਿਆ ਜਾਂਦਾ ਹੈ।

ਇਕ ਖਾਸ ਗੱਲ ਹੋਰ ਹੈ ਕਿ ਚੋਣ ਜਿੱਤਣ ਵਾਲੇ ਜੇਤੂ ਸਾਂਸਦਾਂ ਵਿਚ ਅੱਧੀ ਤੋਂ ਜ਼ਿਆਦਾ ਬੀਬੀਆਂ ਹਨ। ਇਸ ਦੇ ਇਲਾਵਾ ਮੂਲ ਮਾਓਰੀ ਭਾਈਚਾਰੇ ਦੇ 16 ਸਾਂਸਦ ਚੁਣੇ ਗਏ ਹਨ। ਨਵੀਂ ਸੰਸਦ ਵਿਚ ਪਹਿਲੀ ਵਾਰ ਅਫਰੀਕੀ ਮੂਲ ਦੇ ਇਕ ਨੇਤਾ ਇਬਰਾਹਿਮ ਓਮਾਰ ਅਤੇ ਸ਼ੀਲੰਕਾਈ ਮੂਲ ਦੀ ਵਾਨੁਸ਼ੀ ਵਾਲਟਰਜ਼ ਨੇ ਜਿੱਤ ਹਾਸਲ ਕੀਤੀ ਹੈ। ਸੰਸਦ ਵਿਚ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਤੇ ਮਾਸੇ ਯੂਨੀਵਰਸਿਟੀ ਵਿਚ ਹਿਊਮੈਨਿਟੀਜ਼ ਐਂਡ ਸੋਸ਼ਲ ਸਾਈਂਸੇਜ ਵਿਭਾਗ ਵਿਚ ਪ੍ਰੋਫੈਸਰ ਪਾਲ ਸਪੂਨਲੀ ਦਾ ਕਹਿਣਾ ਹੈ ਕਿ ਇਹ ਸਾਡੀ ਹੁਣ ਤੱਕ ਦੀ ਸਭ ਤੋਂ ਵਿਭਿੰਨਤਾ ਵਾਲੀ ਸੰਸਦ ਹੋਵੇਗੀ। ਇਹ ਵਿਭਿੰਨਤਾ ਲਿੰਗ, ਸੱਭਿਆਚਾਰਕ ਘੱਟ ਗਿਣਤੀਆਂ ਦੇ ਮਾਮਲੇ ਅਤੇ ਮੂਲ ਵਸਨੀਕਾਂ ਦੇ ਵਫਦ ਦੇ ਮਾਮਲੇ ਸਬੰਧੀ ਹੋਵੇਗੀ।

ਐੱਲ.ਜੀ.ਬੀ.ਟੀ. ਸਮੂਹ ਦੇ ਜ਼ਿਆਦਾ ਮੈਂਬਰ
ਗਲੋਬਲ ਪੱਧਰ 'ਤੇ ਦੇਖਿਆ ਜਾਵੇ ਤਾਂ ਵੀ ਇਸ ਸੰਸਦ ਵਿਚ ਐੱਲ.ਜੀ.ਬੀ.ਟੀ. ਭਾਈਚਾਰੇ ਤੋਂ ਆਉਣ ਵਾਲੇ ਸਭ ਤੋਂ ਵੱਧ ਮੈਂਬਰ ਹੋਣਗੇ। ਨਿਊਜ਼ੀਲੈਂਡ ਦੀਆਂ 120 ਸੀਟਾਂ ਵਾਲੀ ਸੰਸਦ ਦੇ ਕਰੀਬ 10 ਫੀਸਦੀ ਮੈਂਬਰ ਘੋਸ਼ਿਤ ਰੂਪ ਨਾਲ ਲੈਸਬੀਅਨ, ਗੇ, ਬਾਈਸੈਕਸੁਅਲ ਜਾਂ ਟਰਾਂਸਜੈਂਡਰ ਹਨ। ਦੇਸ਼ ਦੇ ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਵੀ ਘੋਸ਼ਿਤ ਤੌਰ 'ਤੇ ਸਮਲਿੰਗੀ ਹਨ। ਹਾਲ ਹੀ ਵਿਚ ਸੰਪੰਨ ਹੋਈਆਂ ਚੋਣਾਂ  ਵਿਚ ਗ੍ਰੀਨ ਪਾਰਟੀ ਦੇ 10 ਮੈਂਬਰ ਸੰਸਦ ਵਿਚ ਪਹੁੰਚੇ ਹਨ।


author

Vandana

Content Editor

Related News