ਨਿਊਜ਼ੀਲੈਂਡ ਦੀ ਪੀ.ਐੱਮ. ਨੇ ਯੌਨ ਸ਼ੋਸ਼ਣ ਮਾਮਲੇ ''ਚ ਮੰਗੀ ਮੁਆਫੀ
Wednesday, Sep 11, 2019 - 10:29 AM (IST)

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣੀ ਪਾਰਟੀ ਵੱਲੋਂ ਕਥਿਤ ਯੌਨ ਸ਼ੋਸ਼ਣ ਨਾਲ ਨੱਜਿਠਣ ਦੇ ਮਾਮਲੇ ਵਿਚ ਬੁੱਧਵਾਰ ਨੂੰ ਮੁਆਫੀ ਮੰਗੀ। ਇਸ ਵਜ੍ਹਾ ਕਾਰਨ ਇਕ ਸੀਨੀਅਰ ਸਹਿਯੋਗੀ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਲੇਬਰ ਪਾਰਟੀ ਦੇ ਇਕ ਸੀਨੀਅਰ ਕਰਮਚਾਰੀ ਵੱਲੋਂ ਪਿਛਲੇ ਸਾਲ ਪਾਰਟੀ ਦੇ ਇਕ ਕਰਮਚਾਰੀ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। 2017 ਵਿਚ ਪੀ.ਐੱਮ. ਦਾ ਅਹੁਦਾ ਸੰਭਾਲਣ ਦੇ ਬਾਅਦ ਅਰਡਰਨ 'ਤੇ ਲੱਗਾ ਇਹ ਸਭ ਤੋਂ ਗੰਭੀਰ ਦੋਸ਼ ਹੈ। ਅਰਡਰਨ ਨੇ ਮੰਨ ਲਿਆ ਕਿ ਉਸ ਕੋਲੋਂ ਗਲਤੀਆਂ ਹੋਈਆਂ ਹਨ। ਆਪਣੇ ਇਕ ਬਿਆਨ ਵਿਚ ਅਰਡਰਨ ਨੇ ਕਿਹਾ,''ਯੌਨ ਸ਼ੋਸ਼ਣ ਦਾ ਦੋਸ਼ ਲਗਾਉਣਾ ਇਕ ਅਵਿਸ਼ਵਾਸਯੋਗ ਕੰਮ ਹੈ।''
19 ਸਾਲਾ ਮਹਿਲਾ ਨੇ ਦੋਸ਼ ਲਗਾਇਆ ਕਿ ਕਰਮਚਾਰੀ ਨੇ ਪਿਛਲੇ ਸਾਲ ਫਰਵਰੀ ਵਿਚ ਉਸ ਦੇ ਘਰ ਉਸ ਦਾ ਯੌਨ ਸ਼ੋਸ਼ਣ ਕੀਤਾ ਅਤੇ ਉਸ ਨੇ ਇਸ ਦੀ ਰਿਪੋਰਟ ਉਸੇ ਸਾਲ ਅਕਤੂਬਰ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਨਿਗੇਲ ਹਾਵਰਥ ਨੂੰ ਦਿੱਤੀ। ਪਾਰਟੀ ਦੀ ਇਕ ਅੰਦਰੂਨੀ ਜਾਂਚ ਵਿਚ ਸ਼ਖਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਹੌਰਥ ਨੇ ਮੰਗਲਵਾਰ ਨੂੰ ਤਰਕ ਦਿੱਤਾ ਕਿ ਸ਼ਿਕਾਇਤ ਕਰਤਾ ਨੇ ਉਸ ਨੂੰ ਦੋਸ਼ਾਂ ਦੀ ਗੰਭੀਰਤਾ ਬਾਰੇ ਜਾਣਕਾਰੀ ਨਹੀਂ ਦਿੱਤੀ। ਸੁਰੱਖਿਆ ਕਾਰਨਾਂ ਕਾਰਨ ਮਹਿਲਾ ਦਾ ਨਾਮ ਜਨਤਕ ਨਹੀਂ ਕੀਤਾ ਗਿਆ।