ਨਿਊਜ਼ੀਲੈਂਡ ਦਾ ਦਿਲ ਟੁੱਟਿਆ ਹੈ ਪਰ ਹੌਂਸਲਾ ਨਹੀਂ : ਇਮਾਮ

03/22/2019 1:27:35 PM

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਅਲ ਨੂਰ ਮਸਜਿਦ ਦੇ ਇਮਾਮ ਨੇ ਸ਼ੁੱਕਰਵਾਰ ਨੂੰ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਦੋ ਮਸਜਿਦਾਂ 'ਤੇ ਹੋਏ ਭਿਆਨਕ ਹਮਲੇ ਨੇ ਭਾਵੇਂ ਦੇਸ਼ਵਾਸੀਆਂ ਦੇ ਦਿਲ ਤੋੜ ਦਿੱਤੇ ਹਨ ਪਰ ਉਨ੍ਹਾਂ ਦਾ ਹੌਂਸਲਾ ਨਹੀਂ ਟੁੱਟਿਆ ਹੈ। ਕ੍ਰਾਈਸਟਚਰਚ ਵਿਚ ਅਲ ਨੂਰ ਸਮੇਤ ਦੋ ਮਸਜਿਦਾਂ 'ਤੇ ਹੋਏ ਹਮਲੇ ਦੇ ਪੀੜਤਾਂ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਸ਼ੁੱਕਰਵਾਰ ਨੂੰ ਅਜ਼ਾਨ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਦੇਸ਼ਭਰ ਦੇ ਲੋਕਾਂ ਨੇ ਟੀਵੀ 'ਤੇ ਦੁਪਹਿਰ ਡੇਢ ਵਜੇ ਅਜ਼ਾਨ ਦਾ ਸਿੱਧਾ ਪ੍ਰਸਾਰਣ ਦੇਖਿਆ। ਇਸ ਦੇ ਬਾਅਦ 2 ਮਿੰਟ ਦਾ ਮੌਨ ਰੱਖਿਆ ਗਿਆ।

PunjabKesari

ਇਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਸਮੇਤ ਹਜ਼ਾਰਾਂ ਲੋਕ ਅਲ ਨੂਰ ਮਸਜਿਦ ਦੇ ਸਾਹਮਣੇ ਹੈਗਲੇ ਪਾਰਕ ਵਿਚ ਇਕੱਠੇ ਹੋਏ। ਅਲ ਨੂਰ ਮਸਜਿਦ ਦੇ ਇਮਾਮ ਗਮਲਾ ਫਾਉਦਾ ਨੇ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਦਿੱਤਾ। ਇਮਾਮ ਨੇ ਕਿਹਾ,''ਇਹ ਅੱਤਵਾਦੀ ਆਪਣੀ ਭ੍ਰਿਸ਼ਟ ਵਿਚਾਰਧਾਰਾ ਨਾਲ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦਾ ਸੀ ਪਰ ਅਸੀਂ ਦਿਖਾਇਆ ਹੈ ਕਿ ਨਿਊਜ਼ੀਲੈਂਡ ਨੂੰ ਤੋੜਿਆ ਨਹੀਂ ਜਾ ਸਕਦਾ।'' 

PunjabKesari

ਉਨ੍ਹਾਂ ਨੇ ਹੈਗਲੇ ਪਾਰਕ ਵਿਚ ਮੌਜੂਦ ਕਰੀਬ 20,000 ਲੋਕਾਂ ਦੀ ਭੀੜ ਵਿਚ ਕਿਹਾ,''ਸਾਡਾ ਦਿਲ ਟੁੱਟਿਆ ਹੈ ਪਰ ਅਸੀਂ ਨਹੀਂ ਟੁੱਟੇ। ਅਸੀਂ ਜਿਉਂਦੇ ਹਾਂ। ਅਸੀਂ ਇਕੱਠੇ ਹਾਂ। ਅਸੀਂ ਕਿਸੇ ਨੂੰ ਖੁਦ ਨੂੰ ਵੱਖ ਨਹੀਂ ਕਰਨ ਦੇਵਾਂਗੇ।'' ਪੀ.ਐੱਮ. ਅਰਡਰਨ ਨੇ ਕਿਹਾ,''ਨਿਊਜ਼ੀਲੈਂਡ ਇਸ ਸੋਗ ਵਿਚ ਤੁਹਾਡੇ ਨਾਲ ਹੈ।''


Vandana

Content Editor

Related News