ਕ੍ਰਾਈਸਟਚਰਚ ਮਸਜਿਦ ਦੇ ਹਮਲਾਵਰ ਬ੍ਰੈਂਟਨ ਟੈਰੇਂਟ ਦੀ ਸੁਣਵਾਈ ਸ਼ੁਰੂ

08/24/2020 6:30:36 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਪਿਛਲੇ ਸਾਲ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ ਵਿਚ ਹੋਏ ਹਮਲੇ ਵਿਚ 51 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲੇਆਮ ਦੇ ਦੋਸ਼ੀ ਆਸਟ੍ਰੇਲੀਆਈ ਸੁਪਰੀਮਿਸਟ ਨੂੰ ਉਸ ਹਮਲੇ ਤੋਂ ਬਚੇ ਲੋਕਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਸਜ਼ਾ ਦੀ ਸੁਣਵਾਈ ਕ੍ਰਾਈਸਟਚਰਚ ਵਿਚ ਚੱਲ ਰਹੀ ਸੀ। 

ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਬ੍ਰੈਂਟਨ ਟੈਰੇਂਟ ਨੂੰ ਉਸ ਦੇ ਕੀਤੇ ਕੰਮਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।ਟੈਰੇਂਟ ਨੂੰ ਮਾਰਚ ਵਿਚ 51 ਕਤਲਾਂ, 40 ਕਤਲਾਂ ਦੀ ਕੋਸ਼ਿਸ਼ ਅਤੇ ਅੱਤਵਾਦ ਦੇ ਇੱਕ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਪੀੜਤ ਪਰਿਵਾਰ ਅਤੇ ਪੀੜਤ ਪਰਿਵਾਰਕ ਮੈਂਬਰ ਸੁਣਵਾਈ ਦੌਰਾਨ ਬੋਲਣਗੇ, ਜੋ ਚਾਰ ਦਿਨਾਂ ਤੱਕ ਚੱਲਣ ਦੀ ਆਸ ਹੈ।
ਇਹ ਸੁਣਵਾਈ ਕ੍ਰਾਈਸਟਚਰਚ ਸ਼ਹਿਰ ਦੇ ਕੋਰਟਹਾਊਸ ਵਿਚ ਹੋਵੇਗੀ, ਜਿੱਥੇ ਟੈਰੇਂਟ ਨੇ ਮਾਰਚ 2019 ਵਿਚ ਹਮਲੇ ਨੂੰ ਅੰਜਾਮ ਦਿੱਤਾ ਸੀ। ਪਹਿਲਾ ਸੈਸ਼ਨ ਸੋਮਵਾਰ ਸਵੇਰੇ ਸ਼ੁਰੂ ਹੋਇਆ, ਕੋਵਿਡ-19 ਪਾਬੰਦੀਆਂ ਦਾ ਅਰਥ ਹੈ ਕਿ ਮੁੱਖ ਅਦਾਲਤ ਦਾ ਕਮਰਾ ਮੁਕਾਬਲਤਨ ਖਾਲੀ ਹੈ।

ਪੜ੍ਹੋ ਇਹ ਅਹਿਮ ਖਬਰ-  ਕੋਮਾ 'ਚ ਹੈ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ, ਭੈਣ ਵੱਲੋਂ ਅਹੁਦਾ ਸੰਭਾਲਣ ਦੀਆਂ ਅਟਕਲਾਂ

ਟੈਰੇਂਟ, 29, ਜੋ ਨਿਊ ਸਾਊਥ ਵੇਲਜ਼ ਦਾ ਰਹਿਣ ਵਾਲਾ ਹੈ, ਨੇ ਪਹਿਲਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਜੂਨ ਵਿਚ ਉਸ ਨੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਪਹਿਲਾਂ ਪਟੀਸ਼ਨ ਨੂੰ ਪਲਟਿਆ ਸੀ। ਹੁਣ ਉਸ ਨੂੰ ਘੱਟੋ ਘੱਟ 17 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਪਰ ਮਾਮਲੇ ਦੀ ਪ੍ਰਧਾਨਗੀ ਕਰਨ ਵਾਲੇ ਹਾਈ ਕੋਰਟ ਦੇ ਜੱਜ ਜਸਟਿਸ ਕੈਮਰਨ ਮੈਂਡਰ ਕੋਲ ਉਸ ਨੂੰ ਉਮਰ ਕੈਦ ਦੀ ਸਜ਼ਾ ਬਿਨਾਂ ਕਿਸੇ ਪੈਰੋਲ ਦਾ ਦੇਣ ਦਾ ਅਧਿਕਾਰ ਹੈ। ਇਹ ਸਜ਼ਾ ਨਿਊਜ਼ੀਲੈਂਡ ਵਿਚ ਪਹਿਲਾਂ ਕਦੇ ਨਹੀਂ ਦਿੱਤੀ ਗਈ।


Vandana

Content Editor

Related News