ਨਿਊਜ਼ੀਲੈਂਡ : ''ਕੀਵੀਨਾਮਾ'' (ਵੇਖੇ ਦੁਨੀਆ ਦੇ ਰੰਗ) ਕੀਤੀ ਗਈ ਲੋਕ ਅਰਪਣ

Sunday, Jan 09, 2022 - 05:03 PM (IST)

ਨਿਊਜ਼ੀਲੈਂਡ : ''ਕੀਵੀਨਾਮਾ'' (ਵੇਖੇ ਦੁਨੀਆ ਦੇ ਰੰਗ) ਕੀਤੀ ਗਈ ਲੋਕ ਅਰਪਣ

ਆਕਲੈਂਡ (ਹਰਮੀਕ ਸਿੰਘ)- ਨਿਊਜੀਲੈਂਡ ਦੇ ਪੰਜਾਬੀ ਰੇਡੀਓ ਸਪਾਇਸ ਦੇ ਚਰਚਿਤ ਪੇਸ਼ਕਾਰ ਅਤੇ ਪ੍ਰਬੰਧਕ ਸ. ਪਰਮਿੰਦਰ ਸਿੰਘ (ਪਾਪਾਟੋਏਟੋਏ) ਹੋਰਾਂ ਦੀ ਪਲੇਠੀ ਪੁਸਤਕ “ਕੀਵੀਨਾਮਾ - (ਵੇਖੇ ਦੁਨੀਆ ਦੇ ਰੰਗ) ਅੱਜ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਇੱਕ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਪਾਠਕਾਂ ਦੇ ਰੁਬਰੂ ਕਰਨ ਮੌਕੇ ਪਰਮਿੰਦਰ ਸਿੰਘ ਹੋਰਾਂ ਨਾਲ ਉਹਨਾਂ ਦਾ ਪਰਿਵਾਰ, ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ, ਪਾਪਾਟੋਏ - ਉਟਾਰਾ ਬੋਰਡ ਦੇ ਕੌਂਸਲਰ ਅਸ਼ਰਫ ਚੌਧਰੀ, ਨਿਊਜੀਲੈਂਡ ਪੁਲਸ ਏਸ਼ੀਅਨ ਸਲਾਹਕਾਰ ਬੋਰਡ ਤੋ ਜੈਸੀਕਾ ਫੌਂਗ ਤੋ ਇਲ਼ਾਵਾ ਰੇਡੀਓ ਸਪਾਇਸ ਦੀ ਟੀਮ, ਮਿੱਤਰ, ਸਨੇਹੀ ਅਤੇ ਸ਼ੁਭਚਿੰਤਕ ਆਦਿ ਲੋਕ ਹਾਜਿਰ ਰਹੇ। 

PunjabKesari

ਪਰਮਿੰਦਰ ਸਿੰਘ ਹੋਰਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਪਲੇਠੀ ਪੁਸਤਕ ‘ਚ ਉਹਨਾਂ ਨੇ ਆਪਣੀਆਂ ਵਿਦੇਸ਼ ਫੇਰੀਆਂ ਅਤੇ ਹਮਵਤਨ ਫੇਰੀਆਂ ਤੋਂ ਇਲਾਵਾ ਕੁਝ ਨਿਵੇਕਲੇ ਲੇਖ ਸ਼ਾਮਿਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਬਚਪਨ ਵਿੱਚ ਉਹਨਾਂ ਨੂੰ ਲੋਕ ਗੀਤ ਸੁਣਨ ਦਾ ਸ਼ੌਂਕ ਸੀ। ਸਕੂਲ ਦੀ ਪੜ੍ਹਾਈ ਦੌਰਾਨ ਸਕੂਲੀ ਭਾਸ਼ਾਵਾਂ ਵਿੱਚ ਵੀ ਗਾਉਂਦੇ-ਲਿਖਦੇ ਰਹੇ। ਪ੍ਰੰਤੂ ਭਵਿੱਖ ਦੀ ਚਿੰਤਾ ਅਤੇ ਰੋਜੀ - ਰੋਟੀ ਕਾਰਨ ਤੋਰਾ-ਫੇਰੀਆਂ ਨੇ ਇਸ ਸ਼ੌਕ ਨੂੰ ਵਧੇਰੇ ਪ੍ਰਫੁੱਲਤ ਨਾ ਹੋਣ ਦਿੱਤਾ। ਅੰਤ 2001 ਵਿੱਚ ਨਿਊਜੀਲੈਂਡ ਵਿਚਲੇ ਅੰਤਲੇ ਮੁਕਾਮ ਤੋਂ ਬਾਅਦ ਇਹ ਵੇਗ ਸ਼ਬਦੀ ਰੂਪ ਧਾਰ ਕੇ ਬਾਹਰ ਆ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ -ਨਿਊਯਾਰਕ 'ਚ ਗੈਰ-ਨਾਗਰਿਕਾਂ ਲਈ ਵੱਡਾ ਐਲਾਨ, ਮਿਲਿਆ 'ਵੋਟ' ਪਾਉਣ ਦਾ ਅਧਿਕਾਰ

ਇਸ ਕਿਤਾਬ ਦੀ ਕੀਮਤ 20 ਡਾਲਰ ਰੱਖੀ ਗਈ ਹੈ ਅਤੇ ਇਹ ਪਰਮਿੰਦਰ ਸਿੰਘ ਹੋਰਾਂ ਨਾਲ ਜਾਂ ਰੇਡੀਓ ਸਪਾਇਸ ਦੇ ਫੈਸਬੁਕ ਮੈਸੰਜਰ ਤੇ ਮੈਸਜ ਕਰਕੇ ਮੰਗਵਾਈ ਜਾ ਸਕਦੀ ਹੈ। ਅੱਜ ਦੇ ਪ੍ਰੋਗਰਾਮ ਦੇ ਨਾਲ ਹੀ ਰੇਡੀਓ ਸਪਾਇਸ ਦੀ ਟੀਮ ਵੱਲੋਂ ਫੈਮਿਲੀ ਪਿਕਨਿਕ ਅਤੇ ਬਾਰਬੀਕਿਊ ਦਾ ਵੀ ਪ੍ਰਬੰਧ ਕੀਤਾ ਗਿਆ ਸੀ।


author

Vandana

Content Editor

Related News