ਨਿਊਯਾਰਕ ਟਾਈਮਜ਼ : ਟਰੰਪ ਦੀ ਫੋਨ ''ਤੇ ਹੋਣ ਵਾਲੀ ਗੱਲਬਾਤ ਸੁਣਦੇ ਹਨ ਚੀਨ ਅਤੇ ਰੂਸ
Thursday, Oct 25, 2018 - 11:00 AM (IST)
 
            
            ਨਵੀਂ ਦਿੱਲੀ — ਅਮਰੀਕਾ ਦੀ ਖੁਫਿਆ ਏਜੰਸੀਆਂ ਦਾ ਕਹਿਣਾ ਹੈ ਕਿ ਚੀਨ ਅਤੇ ਰੂਸ, ਡੋਨਾਲਡ ਟਰੰਪ ਦੀ ਫੋਨ 'ਤੇ ਹੋਣ ਵਾਲੀ ਗੱਲਬਾਤ ਸੁਣਦੇ ਹਨ। ਅਮਰੀਕਾ ਦੀ ਅਖਬਾਰ ਨਿਊਯਾਰਕ ਟਾਈਮਜ਼ ਨੇ ਆਪਣੀ ਅਖਬਾਰ ਵਿਚ ਇਹ ਜਾਣਕਾਰੀ ਦਿੱਤੀ ਹੈ। ਅਖਬਾਰ ਨੇ ਅਮਰੀਕਾ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦਾ ਖੁਲਾਸਾ ਨਾ ਕਰਦੇ ਹੋਏ ਕਿਹਾ,'ਚੀਨ ਦੇ ਜਸੂਸ ਫੋਨ 'ਤੇ ਹੋਣ ਵਾਲੀ ਗੱਲਾਂ ਨੂੰ ਸੁਣਦੇ ਹਨ ਅਤੇ ਇਸ ਦਾ ਇਸਤੇਮਾਲ ਟਰੰਪ ਦੇ ਕੰਮਕਾਜ ਨੂੰ ਬਹਿਤਰ ਤਰੀਕੇ ਨਾਲ ਸਮਝਣ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ।'
ਟਰੰਪ ਕਰਦੇ ਹਨ ਆਈਫੋਨ ਦਾ ਇਸਤੇਮਾਲ
ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਟਰੰਪ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਆਈਫੋਨ ਦਾ ਇਸਤੇਮਾਲ ਕਰਦੇ ਹਨ। ਵਾਰ-ਵਾਰ ਅਧਿਕਾਰੀਆਂ ਵਲੋਂ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਆਈਫੋਨ ਦਾ ਇਸਤੇਮਾਲ ਬੰਦ ਨਹੀਂ ਕਰ ਰਹੇ। ਰਾਸ਼ਟਰਪਤੀ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਹ ਜ਼ਿਆਦਾ ਸੁਰੱਖਿਅਤ ਫੋਨ 'ਲੈਂਡਲਾਈਨ ਫੋਨ' ਦਾ ਇਸਤੇਮਾਲ ਕਰਨ। ਖਬਰ ਮੁਤਾਬਕ,'ਅਮਰੀਕੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਸੀ ਕਿ ਚੀਨ ਅਤੇ ਰੂਸ ਵਿਦੇਸ਼ੀ ਸਰਕਾਰਾਂ ਵਿਚ ਆਪਣੇ ਇਨਸਾਨੀ ਸੂਤਰਾਂ ਦੇ ਜ਼ਰੀਏ ਟਰੰਪ ਦੀ ਹੋਣ ਵਾਲੀ ਗੱਲਬਾਤ ਸੁਣ ਰਹੇ ਸਨ ਅਤੇ ਵਿਦੇਸ਼ੀ ਅਧਿਕਾਰੀਆਂ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਵੀ ਸੁਣ ਰਹੇ ਸਨ। ੍ਵਹਾਈਟ ਹਾਊਸ ਨੇ ਇਸ ਰਿਪੋਰਟ ਦਾ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            