ਨਿਊਯਾਰਕ ਸਟੇਟ ਸੈਨੇਟ ''ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ

Tuesday, Mar 25, 2025 - 11:18 PM (IST)

ਨਿਊਯਾਰਕ ਸਟੇਟ ਸੈਨੇਟ ''ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ

ਨਿਊਯਾਰਕ (ਸਰਬਜੀਤ ਸਿੰਘ ਬਨੂੜ) : ਨਿਊਯਾਰਕ ਸਟੇਟ ਸੈਨੇਟ 'ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਖਾਲਸਾ ਯੂਕੇ ਨੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਨ ਸਿਆਸਤ ਵਿੱਚ ਸਰਗਰਮ ਨੌਜਵਾਨ ਆਗੂ ਜਪਨੀਤ ਸਿੰਘ ਦੀ ਸਖ਼ਤ ਮਿਹਨਤ ਅਤੇ ਸਟੇਟ ਸੈਨੇਟਰ ਜੈਸਿਕਾ ਰੇਮੋਸ ਅਤੇ ਹੋਰਨਾਂ ਦੇ ਯਤਨਾਂ ਸਦਕਾ ਸਿੱਖ ਕੌਮ ਦੀ ਨਸਲਕੁਸ਼ੀ ਸਬੰਧੀ ਬਿੱਲ ਪਾਸ ਹੋਣ ਦਾ ਇਹ ਕਾਰਜ ਪੂਰਾ ਹੋਇਆ।

PunjabKesari

ਵਰਲਡ ਸਿੱਖ ਪਾਰਲੀਮੈਂਟ ਦੇ ਸਮੂਹ ਮੈਂਬਰਾਂ ਨੇ ਇਸ ਇਤਿਹਾਸਕ ਪਲ ਮੌਕੇ ਨਿਊਯਾਰਕ ਸਟੇਟ ਕੈਪੀਟਲ ਵਿੱਚ ਨਿਊ ਯਾਰਕ ਸਟੇਟ ਦੀ ਸਮੁੱਚੀ ਸਿੱਖ ਲੀਡਰਸ਼ਿਪ, ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਲਵਾਈ ਤੋਂ ਉਨ੍ਹਾਂ ਦਾ ਇਸ ਕਾਰਜ ਵਿੱਚ ਭਰਵਾਂ ਯੋਗਦਾਨ ਪਾਉਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵੱਲੋਂ ਸਿੱਖ ਨਸਲਕੁਸ਼ੀ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸਨੂੰ ਸਟੇਟ ਦੇ ਮੌਜੂਦਾ ਨੁਮਾਇੰਦੇ ਤੇ ਹੋਰ ਲੋਕਾਂ ਨੇ ਬਹੁਤ ਧਿਆਨ ਨਾਲ ਵੇਖਿਆ ਅਤੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।


author

Baljit Singh

Content Editor

Related News