ਕੋਰੋਨਾ ਦੀ ਸਭ ਤੋਂ ਵਧੇਰੇ ਮਾਰ ਝੱਲ ਰਿਹੈ ਨਿਊਯਾਰਕ, 24 ਘੰਟਿਆਂ 'ਚ ਹੋਈਆਂ 562 ਮੌਤਾਂ

04/04/2020 2:49:14 PM

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਕੋਰੋਨਾਵਾਇਰਸ ਕਾਰਨ ਇਕ ਦਿਨ ਵਿਚ 562 ਲੋਕਾਂ ਦੀ ਮੌਤ ਹੋ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦਾ ਮਤਲਬ ਇਹ ਹੈ ਕਿ ਨਿਊਯਾਰਕ ਵਿਚ ਹਰ ਢਾਈ ਮਿੰਟ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਗਵਰਨਰ ਐਂਡ੍ਰਿਊ ਕਿਯੋਮੋ ਨੇ ਵਧੇਰੇ ਲੋੜ ਵਾਲੇ ਹਸਪਤਾਲਾਂ ਵਿਚ ਵੈਂਟੀਲੇਟਰ ਤੇ ਰੱਖਿਆਤਮਕ ਉਪਕਰਨਾਂ ਦੀ ਦੁਬਾਰਾ ਵੰਡ ਦੀ ਮਨਜ਼ੂਰੀ ਦਿੱਤੀ ਗਈ ਹੈ। ਅਮਰੀਕਾ ਵਿਚ ਇਸ ਗਲੋਬਲ ਮਹਾਮਾਰੀ ਦਾ ਕੇਂਦਰ ਬਣ ਗਏ ਨਿਊਯਾਰਕ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾ ਕਰ ਗਈ ਹੈ ਤੇ 2 ਤੋਂ 3 ਅਪ੍ਰੈਲ ਦੇ ਵਿਚਾਲੇ ਇਕ ਹੀ ਦਿਨ ਵਿਚ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। 

PunjabKesari

ਕਿਯੋਮੋ ਨੇ ਦੱਸਿਆ ਕਿ ਸੂਬੇ ਵਿਚ ਹੁਣ ਤੱਕ 2,935 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸੂਬੇ ਵਿਚ ਕੋਰੋਨਾਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,02,863 ਹੈ ਜੋ ਕਿ ਅਮਰੀਕਾ ਦੇ ਸਾਰੇ ਇਨਫੈਕਟਡ ਲੋਕਾਂ ਦੀ ਤਕਰੀਬਨ ਅੱਧੀ ਗਿਣਤੀ ਹੈ। ਇਕੱਲੇ ਇਸ ਸ਼ਹਿਰ ਵਿਚ ਕੋਰੋਨਾਵਾਇਰਸ ਕੋਰੋਨਾਵਾਇਰਸ ਦੇ 56,289 ਮਰੀਜ਼ ਹਨ। ਦ ਨਿਊਯਾਰਕ ਟਾਈਮਸ ਦੇ ਮੁਤਾਬਕ ਨਿਊਯਾਰਕ ਵਿਚ ਮਾਰਚ ਦੇ ਪਹਿਲੇ 27 ਦਿਨਾਂ ਦੇ ਮੁਤਾਬਲੇ ਪਿਛਲੇ 24 ਘੰਟੇ ਵਿਚ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਤਿੰਨ ਦਿਨਾਂ ਵਿਚ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ ਤਕਰੀਬਨ ਦੁਗਣੀ ਹੋ ਗਈ ਹੈ। 

PunjabKesari

ਗਵਰਨਰ ਨੇ ਸੂਬੇ ਵਿਚ ਵਧ ਰਹੇ ਮਾਮਲਿਆਂ ਨਾਲ ਨਿਪਟਣ ਵਿਚ ਸਿਹਤ ਦੇਖਭਾਲ ਕਰਮਚਾਰੀਆਂ ਦੀ ਮਦਦ ਦੇ ਲਈ ਲੋੜੀਂਦੇ ਮੈਡੀਕਲ ਉਪਕਰਨਾਂ ਦੀ ਸਪਲਾਈ ਵਿਚ ਕਮੀ 'ਤੇ ਵੀ ਨਾਰਾਜ਼ਗੀ ਜਤਾਈ। ਉਹਨਾਂ ਨੇ ਕਿਹਾ ਕਿ ਨਿਊਯਾਰਕ ਵਿਚ ਨਿੱਜੀ ਸੁਰੱਖਿਆ ਉਪਕਰਨ ਜਿਵੇ ਕਿ ਮਾਸਕ, ਗਾਊਨ ਤੇ ਚਿਹਰੇ ਨੂੰ ਢੱਕਣ ਵਾਲੇ ਉਪਕਰਨਾਂ ਦੀ ਬਹੁਤ ਕਮੀ ਹੈ।

PunjabKesari


Baljit Singh

Content Editor

Related News