ਨਿਊਯਾਰਕ ਪੁਲਸ ਨੇ 2 ਮ੍ਰਿਤਕ ਜੁੜਵਾਂ ਬੱਚਿਆਂ ਨੂੰ ਦਫਨਾਇਆ, ਸਾਲ ਬਾਅਦ ਵੀ ਨਹੀਂ ਮਿਲਿਆ ਕਾਤਲ

Monday, Sep 27, 2021 - 01:46 PM (IST)

ਨਿਊਯਾਰਕ ਪੁਲਸ ਨੇ 2 ਮ੍ਰਿਤਕ ਜੁੜਵਾਂ ਬੱਚਿਆਂ ਨੂੰ ਦਫਨਾਇਆ, ਸਾਲ ਬਾਅਦ ਵੀ ਨਹੀਂ ਮਿਲਿਆ ਕਾਤਲ

ਨਿਊਯਾਰਕ (ਭਾਸ਼ਾ)- ਦੋ ਨਵਜੰਮੇ ਜੁੜਵਾਂ ਬੱਚਿਆਂ ਦੇ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਨਿਊਯਾਰਕ ਸਿਟੀ ਪੁਲਸ ਨੇ ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦੋਵਾਂ ਬੱਚਿਆਂ ਦੀ ਕਰੀਬ ਇਕ ਸਾਲ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ।ਬ੍ਰੌਂਕਸ ਦੀ ਇਕ ਅਪਾਰਟਮੈਂਟ ਬਿਲਡਿੰਗ ਦੇ ਸੁਪਰਡੈਂਟ ਨੂੰ 9 ਨਵੰਬਰ, 2020 ਨੂੰ ਬਿਲਡਿੰਗ ਦੇ ਪਿਛਲੇ ਪਾਸੇ ਦੋ ਮਰੇ ਹੋਏ ਬੱਚੇ ਮਿਲੇ ਸਨ। ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ’ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਸਿੱਖ ਅਫ਼ਸਰ ਦਾ ਲੰਬਾ ਸੰਘਰਸ਼ ਹੋਇਆ ਸਫ਼ਲ, ਅਮਰੀਕੀ ਫ਼ੌਜ ’ਚ ‘ਪੱਗ’ ਬੰਨ੍ਹਣ ਦੀ ਮਿਲੀ ਇਜਾਜ਼ਤ

ਪੁਲਸ ਨੇ ਬੱਚਿਆਂ ਦੇ ਨਾਂ ਜੇਕੇ ਅਤੇ ਜੇਨ ਰੱਖੇ ਸਨ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਚਿੱਟੇ ਤਾਬੂਤ ਵਿਚ ਰੱਖਿਆ ਗਿਆ ਸੀ ਅਤੇ ਇਸ ’ਤੇ ਚਿੱਟੇ ਫੁੱਲ ਰੱਖੇ ਗਏ। 4 ਅਧਿਕਾਰੀਆਂ ਨੇ ਤਾਬੂਤ ਨੂੰ ਮੋਢਾ ਦਿੱਤਾ। ਉਨ੍ਹਾਂ ਦੇ ਸਸਕਾਰ ਤੋਂ ਪਹਿਲਾਂ ਸਲਾਮੀ ਦਿੱਤੀ ਗਈ। ਹੱਤਿਆ ਦੀ ਜਾਂਚ ਕਰ ਰਹੇ ਬ੍ਰੌਂਕਸ ਯੂਨਿਟ ਦੇ ਕਮਾਂਡਿੰਗ ਅਫਸਰ ਵਿਲੀਅਮ ਓ ਟੂਲੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕੇਸ ਪਹਿਲਾਂ ਕਦੇ ਨਹੀਂ ਵੇਖਿਆ। ਉਹ ਦੋਵੇਂ ਨਵਜੰਮੇ ਬੱਚੇ ਸਨ, ਜੋ ਪੂਰੀ ਤਰ੍ਹਾਂ ਵਿਕਸਤ ਹੋ ਗਏ ਸਨ। ਉਨ੍ਹਾਂ ਨੂੰ ਕੂੜੇ ਦੇ ਬੈਗ ’ਚ ਰੱਖ ਕੇ ਚੂਹਿਆਂ ਨਾਲ ਭਰੀ ਜਗ੍ਹਾ ’ਤੇ ਘਰ ਦੇ ਪਿਛਲੇ ਪਾਸੇ ਸੁੱਟ ਦਿੱਤਾ ਗਿਆ। ਇਨ੍ਹਾਂ ਛੋਟੇ ਬੱਚਿਆਂ ਨੂੰ ਕਈ ਫ੍ਰੈਕਚਰ ਸਨ।


author

Vandana

Content Editor

Related News