ਨਿਊਯਾਰਕ ’ਚ ਸ਼ੌਂਕ ਪੂਰਾ ਕਰਨ ਲਈ ਗਾਂਜੇ ਦਾ ਸੇਵਨ ਕਰ ਸਕਣਗੇ ਲੋਕ, ਨਵਾਂ ਕਾਨੂੰਨ ਲਿਆਉਣ ’ਤੇ ਬਣੀ ਸਹਿਮਤੀ
Monday, Mar 29, 2021 - 10:50 AM (IST)
ਨਿਊਯਾਰਕ (ਭਾਸ਼ਾ) : ਨਿਊਯਾਰਕ ਵਿਚ ਗਾਂਜੇ ਦੇ ਸ਼ੌਂਕੀਆ ਇਸਤੇਮਾਲ ਨੂੰ ਕਾਨੂੰਨੀ ਰੂਪ ਦੇਣ ’ਤੇ ਸੂਬਾਈ ਵਿਧਾਨ ਸਭਾ ਦੇ ਮੈਂਬਰ ਸ਼ਨੀਵਾਰ ਨੂੰ ਇਕ ਸਹਿਮਤੀ ’ਤੇ ਪਹੁੰਚ ਗਏ। ਅਮਰੀਕਾ ਦੇ ਘੱਟ ਤੋਂ ਘੱਟ 14 ਸੂਬਿਆਂ ਵਿਚ ਨਾ ਸਿਰਫ਼ ਮੈਡੀਕਲ ਵਰਤੋਂ ਲਈ, ਸਗੋਂ ਇਸ ਦੇ ਸ਼ੌਂਕੀਆ ਇਸਤੇਮਾਲ ਲਈ ਵੀ ਇਸ ਨੂੰ ਖ਼ਰੀਦਣ ਦੀ ਇਜਾਜ਼ਤ ਲੋਕਾਂ ਨੂੰ ਪਹਿਲਾਂ ਤੋਂ ਪ੍ਰਾਪਤ ਹੈ। ਹਾਲਾਂਕਿ ਹਾਲ ਦੇ ਸਾਲਾਂ ਵਿਚ ਇਸ ਸਿਲਸਿਲੇ ਵਿਚ ਨਿਊਯਾਰਕ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਸੂਬਾਈ ਵਿਧਾਨ ਸਭਾ ਵਿਚ ਡੈਮੋਕ੍ਰੇਟ ਮੈਂਬਰ ਬਹੁਮਤ ਵਿਚ ਹਨ ਅਤੇ ਉਨ੍ਹਾਂ ਨੇ ਇਸ ਨਾਲ ਜੁੜੇ ਬਿੱਲ ਨੂੰ ਪਾਸ ਕਰਨ ਨੂੰ ਇਸ ਸਾਲ ਪਹਿਲ ਦਿੱਤੀ ਹੈ।
ਇਹ ਵੀ ਪੜ੍ਹੋ: ਕੁਸ਼ਤੀ ਸਿੱਖਣ ਲਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ
ਸੂਬੇ ਦੇ ਐਂਡਰਿਊ ਕਾਮੋ ਦੇ ਪ੍ਰਸ਼ਾਸਨ ਨੂੰ ਆਪਣੇ ਇਸ ਕਦਮ ਨਾਲ ਸਾਲਾਨਾ ਕਰੀਬ 35 ਕਰੋੜ ਡਾਲਰ ਪ੍ਰਾਪਤ ਹੋਣ ਦਾ ਅਨੁਮਾਨ ਹੈ। ਸੈਨੇਟਰ ਲਿਜ ਕਰੂਗਰ ਨੇ ਕਿਹਾ, ‘ਇਸ ਕਾਨੂੰਨ ਨੂੰ ਲਿਆਉਣ ਦਾ ਮੇਰਾ ਉਦੇਸ਼ ਹਮੇਸ਼ਾ ਤੋਂ ਨਸਲਵਾਲ ਪ੍ਰੇਰਿਤ ਮਨਾਹੀ ਨੂੰ ਰੋਕਣ ਦਾ ਰਿਹਾ ਹੈ।’ ਇਹ ਕਾਨੂੰਨ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ੌਂਕੀਆ ਇਸਤੇਮਾਲ ਲਈ ਗਾਂਜਾ ਖ਼ਰੀਦਣ ਦੀ ਇਜਾਜ਼ਤ ਦੇਵੇਗਾ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।