ਨਿਊਯਾਰਕ ''ਚ ਇਵਾਨਾ ਟਰੰਪ ਦੇ ਅੰਤਿਮ ਸੰਸਕਾਰ ''ਤੇ ਡੋਨਾਲਡ ਟਰੰਪ ਨੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ
Friday, Jul 22, 2022 - 02:09 AM (IST)
ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਮੇਲਾਨੀਆ ਟਰੰਪ, ਬੈਰਨ ਟਰੰਪ, ਜੇਰੇਡ ਕੁਸ਼ਨਰ, ਇਵਾਂਕਾ ਟਰੰਪ, ਡੋਨਾਲਡ ਟਰੰਪ ਜੂਨੀਅਰ ਅਤੇ ਐਰਿਕ ਟਰੰਪ ਸੇਂਟ ਵਿਨਸੇਂਟ ਨੇ ਬੀਤੇ ਦਿਨ ਇਵਾਨਾ ਟਰੰਪ ਦੇ ਅੰਤਿਮ ਸੰਸਕਾਰ ਤੋਂ ਬਾਅਦ ਨਿਊਯਾਰਕ ਵਿੱਚ ਫੇਰਰ ਰੋਮਨ ਕੈਥੋਲਿਕ ਨਾਂ ਦੀ ਚਰਚ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਵਾਨਾ ਟਰੰਪ 1980 ਦੇ ਦਹਾਕੇ ਦੀ ਸਟਾਈਲ ਆਈਕਨ ਅਤੇ ਇਕ ਸਫਲ ਕਾਰੋਬਾਰੀ ਔਰਤ ਸੀ, ਜਿਸ ਨੇ ਡੋਨਾਲਡ ਟਰੰਪ ਨੂੰ ਸਾਮਰਾਜ ਬਣਾਉਣ ਵਿੱਚ ਬਹੁਤ ਮਦਦ ਕੀਤੀ ਸੀ ਤੇ ਉਸ ਨੂੰ ਦੁਨੀਆ 'ਚ ਉੱਚੇ ਅਹੁਦੇ 'ਤੇ ਲਿਆਂਦਾ। ਡੋਨਾਲਡ ਟਰੰਪ ਨੇ ਇਵਾਨਾ ਟਰੰਪ ਨੂੰ ਯਾਦ ਕਰਦਿਆਂ ਕਿਹਾ ਕਿ ਵ੍ਹਾਈਟ ਹਾਊਸ, ਮੈਂ ਉਸ ਨਾਲ ਇਕ 'ਸੁੰਦਰ ਜੀਵਨ' ਬਤੀਤ ਕਰਦਾ ਸੀ, ਉਹ ਇਕ ਹਿੰਮਤੀ ਲੇਡੀ ਸੀ। ਸਾਬਕਾ ਰਾਸ਼ਟਰਪਤੀ ਦੇ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਭਾਰੀ ਗਿਣਤੀ 'ਚ ਅਜ਼ੀਜ਼ਾਂ ਨੇ ਬੀਤੇ ਦਿਨ ਬੁੱਧਵਾਰ ਨੂੰ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਬਣੀ, ਯਸ਼ਵੰਤ ਸਿਨਹਾ ਨੂੰ ਹਰਾਇਆ
ਦੱਸਣਯੋਗ ਹੈ ਕਿ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ ਵਿੱਚ ਨਿਊਯਾਰਕ 'ਚ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਸਵ. ਇਵਾਨਾ ਅਤੇ ਡੋਨਾਲਡ ਟਰੰਪ ਦੇ ਤਿੰਨ ਬੱਚੇ ਸਨ, ਜਿਨ੍ਹਾਂ 'ਚ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ ਹਨ, ਜੋ ਆਪਣੇ ਪਿਤਾ ਟਰੰਪ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹੇ ਸਨ ਕਿਉਂਕਿ ਸੋਨੇ ਰੰਗੀ ਇਵਾਨਾ ਦਾ ਤਬੂਤ ਸੇਂਟ ਵਿਨਸੇਂਟ ਫੇਰਰ ਰੋਮਨ ਕੈਥੋਲਿਕ ਤੋਂ ਲਿਆਂਦਾ ਗਿਆ ਸੀ। ਨਿਊਯਾਰਕ ਦੇ ਮੈਨਹਟਨ ਵਿੱਚ ਚਰਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਐਰਿਕ ਟਰੰਪ ਨੇ ਥੋੜ੍ਹੇ ਸਮੇਂ ਲਈ ਆਪਣੀ ਭੈਣ ਦੇ ਮੋਢੇ ਦੇ ਦੁਆਲੇ ਬਾਂਹ ਰੱਖੀ, ਜਦੋਂ ਉਸ ਨੇ ਆਪਣੇ ਇਕ ਛੋਟੇ ਬੱਚੇ ਦਾ ਹੱਥ ਫੜਿਆ, ਜਿਸ ਨੇ ਇਕ ਲਾਲ ਫੁੱਲ ਫੜਿਆ ਹੋਇਆ ਸੀ। ਟਰੰਪ ਦੇ ਪਰਿਵਾਰ ਨੇ ਲੰਘੇ ਵੀਰਵਾਰ ਨੂੰ ਘੋਸ਼ਣਾ ਕੀਤੀ ਸੀ ਕਿ 73 ਸਾਲਾ ਇਵਾਂਕਾ ਦੀ ਉਸ ਦੇ ਮੈਨਹਟਨ ਸਥਿਤ ਘਰ 'ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਇਕ-ਇਕ ਕਰਕੇ ਕੱਢੀਆਂ ਗਈਆਂ Encounter 'ਚ ਮਾਰੇ ਗਏ ਗੈਂਗਸਟਰਾਂ ਦੀਆਂ ਲਾਸ਼ਾਂ
ਉਧਰ ਅਧਿਕਾਰੀਆਂ ਨੇ ਕਿਹਾ ਕਿ ਇਹ ਮੌਤ ਇਕ ਦੁਰਘਟਨਾ ਸੀ, ਜਿਸ ਦਾ ਕਾਰਨ ਉਸ ਦੇ ਧੜ 'ਤੇ ਸੱਟਾਂ ਲੱਗਣਾ ਸੀ। ਇਵਾਨਾ ਅਤੇ ਡੋਨਾਲਡ ਟਰੰਪ ਸੰਨ 1970 ਦੇ ਦਹਾਕੇ ਵਿੱਚ ਇਕ ਦੂਜੇ ਨੂੰ ਮਿਲੇ ਸਨ ਅਤੇ 1977 ਤੋਂ 1992 ਤੱਕ ਇਨ੍ਹਾਂ ਦਾ ਵਿਆਹ ਹੋ ਗਿਆ ਸੀ। 1980 ਦੇ ਦਹਾਕੇ ਵਿੱਚ ਇਹ ਇਕ ਤਾਕਤਵਰ ਜੋੜਾ ਸੀ ਅਤੇ ਥੋੜ੍ਹੇ ਸਮੇਂ ਵਿੱਚ ਸ਼ਾਨਦਾਰ ਦਿੱਖ ਨਾਲ ਇਨ੍ਹਾਂ ਦੀ ਤੁਰੰਤ ਵੱਡੇ ਲੇਬਲ 'ਤੇ ਪਛਾਣ ਬਣ ਗਈ ਸੀ। ਇਵਾਨਾ ਟਰੰਪ ਨੇ ਆਪਣੇ ਪਤੀ ਦੇ ਕਾਰੋਬਾਰ ਵਿੱਚ ਵੀ ਹਿੱਸਾ ਲਿਆ। ਉਸ ਦਾ ਨਿਊਜਰਸੀ ਸੂਬੇ ਦੇ ਐਟਲਾਂਟਿਕ ਸਿਟੀ ਕੈਸੀਨੋ ਦਾ ਪ੍ਰਬੰਧਨ ਕੀਤਾ, ਜੋ ਉਹ ਦੇਖ-ਰੇਖ ਕਰਦੀ ਸੀ ਅਤੇ ਨਾਲ ਉਹ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਵਿੱਚ ਡਿਜ਼ਾਈਨ ਐਲੀਮੈਂਟਸ ਵੀ ਦੇਖਦੀ ਸੀ। ਟਰੰਪ ਨੇ ਕਿਹਾ ਕਿ ਇਵਾਨਾ ਉਸ ਦੀ ਸਾਲ 2016 ਦੀ ਰਾਸ਼ਟਰਪਤੀ ਮੁਹਿੰਮ ਦੀ ਇਕ ਉਤਸ਼ਾਹੀ ਸਮਰਥਕ ਸੀ ਅਤੇ ਕਿਹਾ ਕਿ ਉਹ ਨਿਯਮਤ ਅਧਾਰ 'ਤੇ ਗੱਲ ਕਰਦੇ ਸਨ।
ਇਹ ਵੀ ਪੜ੍ਹੋ : ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ