ਨਿਊਯਾਰਕ ਦੇ ਗਵਰਨਰ ਨੇ ਇਸ ਬਿੱਲ ''ਤੇ ਹਸਤਾਖਰ, ਇਨ੍ਹਾਂ ਕਰਮੀਆਂ ਦੇ ਪਰਿਵਾਰਾਂ ਨੂੰ ਮਿਲੇਗੀ ਮਦਦ

Sunday, May 31, 2020 - 09:26 PM (IST)

ਨਿਊਯਾਰਕ ਦੇ ਗਵਰਨਰ ਨੇ ਇਸ ਬਿੱਲ ''ਤੇ ਹਸਤਾਖਰ, ਇਨ੍ਹਾਂ ਕਰਮੀਆਂ ਦੇ ਪਰਿਵਾਰਾਂ ਨੂੰ ਮਿਲੇਗੀ ਮਦਦ

ਨਿਊਯਾਰਕ - ਨਿਊਯਾਰਕ ਦੇ ਗਵਰਨਰ ਐਂਡਿ੍ਰਓ ਕੁਓਮੋ ਨੇ ਸ਼ਨੀਵਾਰ ਨੂੰ ਉਸ ਬਿੱਲ 'ਤੇ ਹਸਤਾਖਰ ਕੀਤੇ ਜਿਹੜੇ ਪੁਲਸ ਅਧਿਕਾਰੀਆਂ, ਪਬਲਿਕ ਹੈਲਥ ਕਰਮੀਆਂ ਅਤੇ ਕੋਰੋਨਾਵਾਇਰਸ ਪ੍ਰਭਾਵਿਤਾਂ ਦੇ ਇਲਾਜ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਰਮੀਆਂ ਦੇ ਪਰਿਵਾਰ ਵਾਲਿਆਂ ਨੂੰ ਮੌਤ ਤੋਂ ਬਾਅਦ ਲਾਭ ਪ੍ਰਦਾਨ ਕਰਾਉਂਦਾ ਹੈ। ਰਾਜ ਦੇ ਕਾਨੂੰਨ ਬਣਾਉਣ ਵਾਲਿਆਂ ਵੱਲੋਂ ਪਾਸ ਇਹ ਬਿੱਲ ਦੁਰਘਟਨਾ ਵਿਚ ਮੌਤ (ਅਚਾਨਕ ਮੌਤ) ਹੋਣ ਤੋਂ ਬਾਅਦ ਲਾਭ ਪ੍ਰਦਾਨ ਕਰਦਾ ਹੈ ਜੋ ਜਨਤਕ ਕਰਮੀਆਂ ਨੂੰ ਮਿਲਣ ਵਾਲੇ ਨਿਯਮਤ ਮੌਤ ਲਾਭ ਤੋਂ ਜ਼ਿਆਦਾ ਹੈ।

ਅਮਰੀਕਾ ਵਿਚ ਨਿਊਯਾਰਕ ਦੇ ਮਹਾਮਾਰੀ ਦੇ ਕੇਂਦਰ ਬਣਨ ਤੋਂ ਬਾਅਦ ਬੀਤੇ ਕੁਝ ਮਹੀਨਿਆਂ ਵਿਚ ਦਰਜਨਾਂ ਪੁਲਸ ਕਰਮੀਆਂ, ਸਿਹਤ ਕਰਮੀਆਂ ਅਤੇ ਪੈਰਾਮੈਡੀਕਲ ਕਰਮੀ ਇਸ ਬੀਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਕੁਓਮੋ ਨੇ ਆਖਿਆ ਕਿ ਰਾਜ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਕਾਰਨ 67 ਲੋਕਾਂ ਦੀ ਮੌਤ ਹੋਈ ਜਦਕਿ ਵੀਰਵਾਰ ਨੂੰ ਵੀ ਇੰਨੇ ਹੀ ਲੋਕਾਂ ਦੀ ਜਾਨ ਗਈ ਸੀ। ਇਹ ਹਾਲਾਂਕਿ ਅਪ੍ਰੈਲ ਵਿਚ ਨਿਊਯਾਰਕ ਵਿਚ ਬੀਮਾਰੀ ਦੇ ਚਰਮ 'ਤੇ ਹੋਣ ਦੌਰਾਨ ਰੁਜ਼ਾਨਾ ਹੋ ਰਹੀਆਂ ਕਰੀਬ 700 ਮੌਤਾਂ ਦੇ ਮੁਕਾਬਲੇ ਕਾਫੀ ਘੱਟ ਹੈ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 1,820,796 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 105,645 ਲੋਕਾਂ ਦੀ ਮੌਤ ਹੋ ਗਈ ਹੈ ਅਤੇ 535,387 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News