ਨਿਊਯਾਰਕ ਦੀ ਗਵਰਨਰ ਨੇ ਮੇਅਰ ਦੇ ਅਹੁਦੇ ਲਈ ‘ਜ਼ੋਹਰਾਨ ਮਮਦਾਨੀ’ ਦਾ ਕੀਤਾ ਸਮਰਥਨ

Tuesday, Sep 16, 2025 - 12:18 PM (IST)

ਨਿਊਯਾਰਕ ਦੀ ਗਵਰਨਰ ਨੇ ਮੇਅਰ ਦੇ ਅਹੁਦੇ ਲਈ ‘ਜ਼ੋਹਰਾਨ ਮਮਦਾਨੀ’ ਦਾ ਕੀਤਾ ਸਮਰਥਨ

ਨਿਊਯਾਰਕ (ਭਾਸ਼ਾ)– ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਐਤਵਾਰ ਨੂੰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜ਼ੋਹਰਾਨ ਮਮਦਾਨੀ ਨੂੰ ਨਿਊਯਾਰਕ ਸ਼ਹਿਰ ਦਾ ਮੇਅਰ ਚੁਣਨ। ਇਸ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਇਸ ਮਹੱਤਵਪੂਰਨ ਅਹੁਦੇ ਦੀ ਦੌੜ ਵਿਚ ਸ਼ਾਮਲ ਮਮਦਾਨੀ ਲਈ ਇਕ ਮਹੱਤਵਪੂਰਨ ਸਮਰਥਨ ਮੰਨਿਆ ਜਾ ਰਿਹਾ ਹੈ।

‘ਨਿਊਯਾਰਕ ਟਾਈਮਜ਼’ ਅਖਬਾਰ ਦੇ ‘ਓਪੀਨੀਅਨ’ ਕਾਲਮ ਵਿਚ ਲਿਖੇ ਇਕ ਲੇਖ ’ਚ ਗਵਰਨਰ ਹੋਚੁਲ ਨੇ ਕਿਹਾ ਕਿ ਭਾਵੇਂ ਉਹ ਅਤੇ ਮਮਦਾਨੀ ਕੁਝ ਮੁੱਦਿਆਂ ’ਤੇ ਸਹਿਮਤ ਨਹੀਂ ਹਨ ਪਰ ਦੋਵੇਂ ਇਸ ਗੱਲ ’ਤੇ ਸਹਿਮਤ ਹਨ ਕਿ ਨਿਊਯਾਰਕ ਸ਼ਹਿਰ ਅਤੇ ਦੇਸ਼ ’ਚ ਵਧਦੀ ਮਹਿੰਗਾਈ ਦੀ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ। ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਹੋਚੁਲ ਨੇ ਲਿਖਿਆ, ‘ਗੱਲਬਾਤ ਦੌਰਾਨ ਮੈਂ ਉਨ੍ਹਾਂ ਵਿਚ ਇਕ ਅਜਿਹਾ ਨੇਤਾ ਦੇਖਿਆ ਹੈ, ਜੋ ਨਿਊਯਾਰਕ ਲਈ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ, ਤਾਂ ਜੋ ਬੱਚੇ ਸੁਰੱਖਿਅਤ ਮਾਹੌਲ ’ਚ ਵੱਡੇ ਹੋਣ ਅਤੇ ਹਰ ਪਰਿਵਾਰ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ।’


author

cherry

Content Editor

Related News