ਨਿਊਯਾਰਕ ਬਣਿਆ 10 ਲੱਖ ਕੋਰੋਨਾ ਮਾਮਲੇ ਦਰਜ ਕਰਨ ਵਾਲਾ ਦੇਸ਼ ਦਾ ਚੌਥਾ ਸੂਬਾ

Monday, Jan 04, 2021 - 09:58 AM (IST)

ਨਿਊਯਾਰਕ ਬਣਿਆ 10 ਲੱਖ ਕੋਰੋਨਾ ਮਾਮਲੇ ਦਰਜ ਕਰਨ ਵਾਲਾ ਦੇਸ਼ ਦਾ ਚੌਥਾ ਸੂਬਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਯਾਰਕ ਇਕ ਮਿਲੀਅਨ ਤੋਂ ਵੱਧ ਕੋਵਿਡ-19 ਮਾਮਲਿਆਂ ਦਾ ਰਿਕਾਰਡ ਬਣਾਉਣ ਵਾਲਾ ਚੌਥਾ ਸੂਬਾ ਬਣ ਗਿਆ ਹੈ। ਸ਼ਨੀਵਾਰ ਤੱਕ ਨਿਊਯਾਰਕ ਵਿਚ ਤਕਰੀਬਨ 1,014,044 ਵਾਇਰਸ ਦੇ ਪੁਸ਼ਟੀ ਕੀਤੇ ਹੋਏ ਮਾਮਲੇ ਦਰਜ ਕੀਤੇ ਗਏ ਹਨ। ਕੈਲੀਫੋਰਨੀਆ ਵਿਚ 2.3 ਮਿਲੀਅਨ ਪੁਸ਼ਟੀ ਕੀਤੇ ਮਾਮਲੇ ਹਨ, ਜੋ ਸਭ ਤੋਂ ਉੱਪਰ ਰਿਹਾ ਹੈ ।

ਸੂਬੇ ਦੇ ਜਨਤਕ ਸਿਹਤ ਅਧਿਕਾਰੀਆਂ ਅਨੁਸਾਰ ਇਕੱਲੀ ਲਾਸ ਏਂਜਲਸ ਕਾਉਂਟੀ ਵਿਚ ਹੀ ਸ਼ਨੀਵਾਰ ਨੂੰ ਤਕਰੀਬਨ 8,06,210 ਮਾਮਲੇ ਸਾਹਮਣੇ ਆਏ ਹਨ। ਇਸ ਦੇ ਇਲਾਵਾ ਫਲੋਰਿਡਾ ਅਤੇ ਟੈਕਸਾਸ ਵਿਚ ਕ੍ਰਮਵਾਰ 1.3 ਮਿਲੀਅਨ ਅਤੇ 1.7 ਮਿਲੀਅਨ ਕੋਰੋਨਾ ਵਾਇਰਸ ਦੇ ਪੁਸ਼ਟੀ ਕੀਤੇ ਮਾਮਲੇ ਹਨ। ਇਨ੍ਹਾਂ ਸਾਰੇ ਮਾਮਲਿਆਂ ਨਾਲ ਸ਼ਨੀਵਾਰ ਨੂੰ ਦੇਸ਼ ਵਿਚ 3,50,000 ਤੋਂ ਜ਼ਿਆਦਾ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਦੀ ਵੀ ਰਿਪੋਰਟ ਕੀਤੀ ਗਈ ਹੈ।

ਨਿਊਯਾਰਕ ਵਿੱਚ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗਵਰਨਰ ਐਂਡਰਿਊ ਕੁਓਮੋ ਨੇ ਨਿਊਯਾਰਕ ਵਾਸੀਆਂ ਨੂੰ 2021 ਦੀ ਸ਼ੁਰੂਆਤ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਜਿਵੇਂ ਕਿ ਹੱਥ ਧੋਣ ,ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਆਦਿ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਮੇਅਰ ਬਿਲ ਡੀ ਬਲਾਸੀਓ ਅਨੁਸਾਰ ਜਨਵਰੀ ਮਹੀਨੇ ਵਿਚ ਹੀ 10 ਲੱਖ ਨਿਊਯਾਰਕ ਵਸਨੀਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਯੋਜਨਾ ਹੈ।


author

Lalita Mam

Content Editor

Related News