ਨਿਊਯਾਰਕ : ਸ਼ਹੀਦ ਫੌਜੀਆਂ ਦੀ ਯਾਦ ''ਚ ਮੈਮੋਰੀਅਲ ਡੇਅ ਮਨਾਉਣ ਲਈ 10 ਲੋਕ ਹੋ ਸਕਣਗੇ ਸ਼ਾਮਲ

Wednesday, May 20, 2020 - 10:28 AM (IST)

ਨਿਊਯਾਰਕ : ਸ਼ਹੀਦ ਫੌਜੀਆਂ ਦੀ ਯਾਦ ''ਚ ਮੈਮੋਰੀਅਲ ਡੇਅ ਮਨਾਉਣ ਲਈ 10 ਲੋਕ ਹੋ ਸਕਣਗੇ ਸ਼ਾਮਲ

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸੂਬੇ ਨੇ 10 ਲੋਕਾਂ ਦੀ ਮੌਜੂਦਗੀ ਵਿਚ ਸ਼ਹੀਦ ਫੌਜੀਆਂ ਦੇ ਸਨਮਾਨ ਵਿਚ ਰੱਖੇ ਗਏ ਮੈਮੋਰੀਅਲ ਡੇਅ (ਯਾਦਗਾਰੀ ਦਿਵਸ) ਸਮਾਰੋਹ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਹੈ। ਨਿਊਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਕਾਰ ਵਲੋਂ ਸੋਮਵਾਰ ਨੂੰ ਆਯੋਜਤ ਹੋਣ ਵਾਲੇ ਇਸ ਸਮਾਰੋਹ ਨੂੰ 10 ਜਾਂ ਕੁਝ ਲੋਕਾਂ ਨਾਲ ਆਯੋਜਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਥਾਨਕ ਪ੍ਰਸ਼ਾਸਨ ਇਹ ਫੈਸਲਾ ਕਰ ਸਕਦਾ ਹੈ ਕਿ ਕਿਵੇਂ ਸਮਾਰੋਹ ਦਾ ਪ੍ਰਬੰਧ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਫੌਜੀਆਂ ਦੇ ਬਲਿਦਾਨ ਦੀ ਯਾਦ ਕਰਨ ਦੀ ਮਹੱਤਵਪੂਰਣ ਪਰੰਪਰਾ ਹੈ। ਇਹ ਪੂਰੇ ਸੂਬੇ ਦੇ ਕਈ ਪਰਿਵਾਰਾਂ ਲਈ ਮਹੱਤਵਪੂਰਣ ਹੈ। ਇਹ ਮਹੱਤਵਪੂਰਣ ਹੈ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਅਸੀਂ ਸੁਰੱਖਿਅਤ ਰੂਪ ਨਾਲ ਇਸ ਦਾ ਪ੍ਰਬੰਧ ਕਰ ਸਕਦੇ ਹਾਂ। 

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਅਮਰੀਕਾ ਵਿਚ 15,27,895 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਇੱਥੇ ਤਕਰੀਬਨ 91,878 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ ਸੂਬਾ ਇਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। 
 


author

Lalita Mam

Content Editor

Related News