ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪਰਿਵਾਰਕ ਗੁਰਮਤਿ ਕੋਰਸ ਕੈਂਪ ਆਯੋਜਿਤ (ਤਸਵੀਰਾਂ)

Tuesday, Mar 10, 2020 - 11:56 AM (IST)

ਨਿਊਯਾਰਕ (ਰਾਜ ਗੋਗਨਾ): ਨਿਊਯਾਰਕ ਦੇ ਰਿਚਮੰਡ ਹਿੱਲ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਗੁਰਮਤਿ ਕੋਰਸ ਕੈਂਪ ਲਗਾਇਆ ਗਿਆ।ਪਹਿਲੇ ਦਿਨ ਦਾ ਮੁੱਖ ਵਿਸ਼ਾ: ਵਾਹਿਗੁਰੂ ਨਾਲ ਵਿਚਾਰ ਸੀ, ਜਿਸ ਵਿੱਚ ਬੱਚਿਆਂ ਨੂੰ ਵਾਹਿਗੁਰੂ ਸਿਮਰਨ ਅਤੇ ਕਿਵੇਂ ਅਸੀਂ ਵਾਹਿਗੁਰੂ ਨਾਲ ਜਪੁਜੀ ਸਾਹਿਬ ਰਾਹੀਂ ਉਸ ਵਾਹਿਗੁਰੂ ਨਾਲ ਗੱਲ-ਬਾਤ ਸਵਾਲ ਜਵਾਬ ਕਰਦੇ ਹਾਂ, ਦੇ ਬਾਰੇ ਵਿਚ ਦੱਸਿਆ ਗਿਆ।ਇਸ ਦੇ ਇਲਾਵਾ ਬੱਚਿਆਂ ਅਤੇ ਮਾਤਾ ਪਿਤਾ ਨਾਲ ਸਵਾਲ ਜਵਾਬ ਵੀ ਹੋਏ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸਨ। ਬੱਚਿਆਂ ਨਾਲ ਉਹਨਾਂ ਦੀਆਂ ਦਿਲਚਸਪੀਆਂ ਵਾਰੇ ਵੀ ਗੱਲ-ਬਾਤ ਹੋਈ, ਜਿਸ ਵਿੱਚ ਬਾਣੀ ਦੇ ਰਾਗਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਿੱਚ ਬੱਚਿਆਂ ਨੇ ਬਹੁਤ ਦਿਲਚਸਪੀ ਦਿਖਾਈ ।

PunjabKesari

ਪਰਿਵਾਰਕ ਕੋਰਸ :- (Bombay Theatre) Fresh Meadow ਨਿਊਯਾਰਕ ਵਿੱਚ ਹੋਇਆ, ਜਿਸ ਲਈ ਇੱਕ ਥੀਏਟਰ (ਸਿਨੇਮਾ) ਹਾਲ ਬੁੱਕ ਕੀਤਾ ਗਿਆ ਸੀ। ਜਿਸ ਵਿੱਚ ਬੱਚੇ ਅਤੇ ਪਰਿਵਾਰ ਵੱਡੀ ਗਿਣਤੀ ਵਿੱਚ ਪਹੁੰਚੇ। ਇਹ ਪ੍ਰੋਗਰਾਮ ਸਵੇਰੇ 11 ਵਜੇ ਅਰੰਭ ਹੋਇਆ ਅਤੇ ਸ਼ਾਮ 5 ਵਜੇ ਤੱਕ ਚੱਲਿਆ।

PunjabKesari

ਇਸ ਪ੍ਰੋਗਰਾਮ ਵਿੱਚ ਵੀ ਵੱਖ-ਵੱਖ ਮਸਲਿਆਂ ਦੇ ਉੱਪਰ ਬਹੁਤ ਡੂੰਘੀਆਂ ਵਿਚਾਰਾਂ ਹੋਈਆਂ, ਜਿਸ ਵਿੱਚ ਪਰਿਵਾਰਕ ਮਸਲਿਆਂ ਬਾਰੇ ਕਿਵੇਂ ਮਾਤਾ ਪਿਤਾ ਬੱਚਿਆਂ ਨੂੰ ਆਪਣੇ ਨਜ਼ਦੀਕ ਰੱਖ ਸਕਦੇ ਹਨ, ਘਰਾਂ ਵਿੱਚ ਬਣ ਰਹੇ ਤਣਾਉ ਕਿਵੇਂ ਖਤਮ ਕੀਤੇ ਜਾ ਸਕਦੇ ਹਨ ਅਤੇ ਅੱਜ ਦੇ ਸਮੇਂ ਵਿੱਚ ਟੈਕਨੌਲਜੀ ਦਾ ਬੱਚਿਆ ਉੱਪਰ ਅਸਰ ਜਿਵੇਂ ਫ਼ੋਨ ਟੇਬਲਟ ਦੀ ਆਦਤ ਦੇ ਜੋ ਅਸਰ ਪੈ ਰਹੇ ਹਨ ਉਹਨਾਂ ਬਾਰੇ ਵੀ ਗੱਲ ਬਾਤ ਹੋਈ।

PunjabKesari

ਬੱਚਿਆਂ ਨਾਲ ਵਿਚਾਰ ਹੋਈ ਕਿਵੇਂ ਉਹ ਆਪਣਾ ਸਮਾਂ ਟੈਕਨੋਲਜੀ ਦੀ ਬਜਾਏ ਹੋਰ ਪਾਸੇ ਲਗਾ ਸਕਦੇ ਹਨ, ਜਿਸ ਦਾ ਉਹਨਾਂ ਲਈ ਕਾਫ਼ੀ ਲਾਭ ਹੋਵੇਗਾ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਗੁਰੂ ਘਰ ਵਿਖੇ ਹੋਇਆ, ਜਿਸ ਦਾ ਮੁੱਖ ਵਿਸ਼ਾ “The Tale of Two Souls'' ਸੀ, ਜਿਸ ਵਿੱਚ ਗੁਰਮੁੱਖ ਦੀ ਜ਼ਿੰਦਗੀ ਅਤੇ ਮਨਮੁੱਖ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਬਾਰੇ ਬਹੁਤ ਸੋਹਣੀ ਵਿਚਾਰ ਬੱਚਿਆਂ ਨਾਲ ਸਾਂਝੀ ਹੋਈ।

ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ

PunjabKesari

ਇਸੇ ਤਰ੍ਹਾਂ ਵੱਖ-ਵੱਖ ਵਿਚਾਰਾਂ ਇਹਨਾ ਤਿੰਨ ਦਿਨ ਵਿੱਚ ਹੋਈਆਂ ਜਿਵੇਂ : ਧਰਮ ਉੱਪਰ ਵਿਚਾਰ, ਬਰਾਬਰਤਾ, ਸਿਮਰਨ, ਕਿਵੇਂ ਛੂਤ-ਛਾਤ ਜਾਂ ਜਾਤ-ਪਾਤ ਤੋਂ ਸਿੱਖ ਬੱਚਿਆ ਨੂੰ ਜਾਗ੍ਰਿਤ ਕੀਤਾ ਅਤੇ ਦੱਸਿਆ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣ ਦੇ ਬਣਾਏ ਚਾਰੇ ਵਰਣਾਂ ਨੂੰ ਖਤਮ ਕੀਤਾ ਅਤੇ ਸਿੱਖ ਦੀ ਕੋਈ ਜਾਤ ਨਹੀਂ ਹੈ।

PunjabKesari

ਇਸ ਸਾਰੇ ਪ੍ਰੋਗਰਾਮ ਦੇ ਲਈ ਇੰਗਲੈਡ ਤੋਂ ਪਹੁੰਚੇ ਭਈ ਜਗਜੀਤ ਸਿੰਘ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੀ Education Council ਦੇ ਕੋਆਰਡੀਨੇਟਰ ਵੀ ਹਨ।

PunjabKesari

ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅਮਰੀਕਾ ਤੋਂ Education Council ਦੇ ਭਾਈ ਜਗਦੀਸ਼ ਸਿੰਘ ਇੰਡਿਆਨਾ ਸੂਬੇ ਤੋਂ ਅਤੇ ਹਿਰਦੇਪਾਲ ਸਿੰਘ ਨਿਊਯਾਰਕ ਨੇ ਵਿਸ਼ੇਸ਼ ਤੌਰ 'ਤੇ ਉਚੇਚਾ ਯੋਗਦਾਨ ਪਾਇਆ।

ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ

PunjabKesari

Education Council ਵੱਲੋਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਕੀਤਾ ਜਿਹਨਾਂ ਨੇ ਖੁੱਲ੍ਹਦਿਲੀ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਪੂਰਨ ਸਹਿਯੋਗ ਦਿੱਤਾ।
 


Vandana

Content Editor

Related News