ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਕੈਨੇਡਾ ਦੇ ਬਾਨੀ ਸ. ਹਾਕਮ ਸਿੰਘ ਢੀਂਡਸਾ ਦਾ ਦੇਹਾਂਤ
Tuesday, Aug 28, 2018 - 11:41 AM (IST)

ਨਿਊਯਾਰਕ/ਸਰੀ (ਰਾਜ ਗੋਗਨਾ)— ਬੀਤੇ ਦਿਨੀਂ ਗੁਰੂ ਨਾਨਕ ਐਜ਼ੂਕੇਸ਼ਨ ਸੁਸਾਇਟੀ ਆਫ ਬੀ.ਸੀ. (ਸਿੱਖ ਅਕੈਡਮੀ) ਦੀ ਜਾਣੀ-ਪਛਾਣੀ ਸ਼ਖ਼ਸੀਅਤ ਕੈਨੇਡਾ ਦੇ ਫਾਊਂਡਰ ਡਾਇਰੈਕਟਰ ਅਤੇ ਚੇਅਰਮੈਨ ਬੋਰਡ ਆਫ ਡਾਇਰੈਕਟਰ ਸ. ਹਾਕਮ ਸਿੰਘ ਢੀਂਡਸਾ 22 ਅਗਸਤ 2018 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਸ. ਹਾਕਮ ਸਿੰਘ ਢੀਂਡਸਾ ਦਾ ਪੰਜਾਬ ਤੋਂ ਪਿਛੋਕੜ ਪਿੰਡ ਸ਼ਹਿਣਾ, ਜਿਲਾ ਬਰਨਾਲਾ ਸੀ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 1 ਸਤੰਬਰ, ਦਿਨ ਸ਼ਨੀਵਾਰ ਨੁੰ ਬਾਅਦ ਦੁਪਿਹਰ 12:30 ਵਜੇ, ਰਿਵਰ ਸਾਈਡ ਫਿਊਨਰਲ ਹਾਲ 7050 ਹਾਪਕਾਟ ਰੋਡ, ਡੈਲਟਾ ਵਿਖੇ ਕੀਤਾ ਜਾਵੇਗਾ।