ਨਿਊਯਾਰਕ ''ਚ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰੀ ਰੋਸ ਮੁਜ਼ਾਹਰਾ (ਤਸਵੀਰਾਂ)

Sunday, Dec 06, 2020 - 06:06 PM (IST)

ਨਿਊਯਾਰਕ ''ਚ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰੀ ਰੋਸ ਮੁਜ਼ਾਹਰਾ (ਤਸਵੀਰਾਂ)

ਨਿਊਯਾਰਕ (ਰਾਜ ਗੋਗਨਾ): ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਨੂੰ ਜਿੱਥੇ ਭਾਰਤੀ ਸੂਬਿਆਂ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਸਮਰਥਨ ਮਿਲ ਰਿਹਾ ਹੈ ਉੱਥੇ ਹੁਣ ਵਿਦੇਸ਼ਾਂ ਵਿਚ ਵੀ ਇਸ ਦੀ ਗੂੰਜ ਸਿੱਖਰਾਂ 'ਤੇ ਪਹੁੰਚ ਚੁੱਕੀ ਹੈ। ਖੇਤੀ ਬਾੜੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਮਰੀਕਾ ਦੇ ਸੂਬੇ ਨਿਊਯਾਰਕ ਵਿਚ ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿਚ ਕਾਰਾਂ ਜ਼ਰੀਏ ਭਾਰਤੀ ਕਿਸਾਨਾਂ ਦੇ ਹੱਕ ਵਿਚ ਬੈਨਰ ਲਾਕੇ ਸਵੇਰ ਦੇ 9:00 ਵਜੇ ਤੋ 10:30 ਵਜੇ ਤੱਕ ਇਕ ਭਾਰੀ ਕਾਰ ਰੋਸ ਰੈਲੀ ਕੱਢੀ ਗਈ। 

PunjabKesari

ਫਿਰ ਨਿਊਯਾਰਕ ਵਿਚ 64 ਸਟ੍ਰੀਟ 'ਤੇ ਸਥਿਤ ਭਾਰਤੀ ਅੰਬੈਂਸੀ  ਦੇ ਸਾਹਮਣੇ ਸੈਂਕੜੇ ਪੰਜਾਬੀਆਂ ਨੇ ਜਿੰਨਾਂ ਵਿਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਦੀ ਸਿੱਖ ਸੈਂਟਰ ਫਲੈਸਿਗ ਅਤੇ ਕੁਈਨਜ ਵਿਲੇਜ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤਸਾਗਰ ਬੈਲਰੋਜ, ਗੁਰਦੁਆਰਾ ਗੁਰੂ ਰਵੀਦਾਸ ਨਿਊਯਾਰਕ, ਗੁਰਦੁਆਰਾ ਗਿਆਨਸਰ, ਗੁਰਦੁਆਰਾ ਬਾਬਾ ਮਾਝਾ ਸਿੰਘ ਜੀ, ਗੁਰਦੁਆਰਾ ਸਟੈਟਨ ਆਈਸਲੈਂਡ ਨਿਊਯਾਰਕ ਗੁਰੂ ਘਰਾਂ ਦੇ ਨੁਮਾਇੰਦਿਆਂ ਤੋ ਇਲਾਵਾ ਸਿੱਖ ਕੌਆਡੀਨੇਸ਼ਨ ਕਮੇਟੀ ਈਸਟ ਕੌਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮਿਤਸਰ (ਅਮਰੀਕਾ) ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ, ਸਿੱਖ ਯੂਥ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਦੁਆਬਾ ਸਿੱਖਐਸੋਸੀਏਸ਼ਨ,ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊੱਯਾਰਕ, ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ (ਹਰਿਆਣਾ) ਨਿਊਯਾਰਕ ਅਤੇ ਬਾਬਾ ਬੁੱਢਾ ਜੀ ਸਿੱਖ ਸੁਸਾਇਟੀ ਨਿਊਯਾਰਕ ਦੇ ਸਾਝੇ ਸਹਿਯੋਗ ਸਦਕਾ ਕਿਸਾਨਾਂ ਦੇ ਹੱਕਾਂ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਰੋਸ ਮੁਜ਼ਾਹਰੇ ਵਿਚ ਕਿਸਾਨਾਂ ਦੀ ਅਵਾਜ਼ ਉਠਾਉਣ ਵਾਲੀ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਨਾਂ ਦੀ ਸੰਸਥਾ ਨੇ ਵੀ ਵਿਸ਼ੇਸ਼ ਤੌਰ 'ਤੇ ਨਿਊਯਾਰਕ ਵਿਚ ਕਿਸਾਨੀ ਸੰਘਰਸ਼ ਦੇ ਹੱਕ ’ਚ ਸ਼ਿਰਕਤ ਕੀਤੀ।

PunjabKesari

ਭਾਰਤੀ ਅੰਬੈਸੀ ਦੇ ਸਾਹਮਣੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ’ਚ ਪੰਜਾਬੀ ਅਤੇ ਹੋਰ ਸੂਬਿਆਂ ਦੇ ਲੋਕਾਂ ਨੇ ਸ਼ਾਮਿਲ ਹੋ ਕੇ ਭਾਰਤੀ ਸਰਕਾਰ ਦੇ ਖਿਲਾਫ਼ ਆਪਣਾ ਭਾਰੀ ਰੋਸ ਦਰਜ ਕਰਵਾਇਆ। ਨਿਊਯਾਰਕ ਅੰਬੈਂਸੀ ਦੇ ਸਾਹਮਣਾ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰਾ ਕਰ ਰਹੇ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਦੇ ਕਿਸਾਨੀ ਬਿੱਲਾਂ ਪਿੱਛੇ ਪੰਜਾਬ ਨੂੰ ਤਬਾਹ ਕਰਨ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ। ਪੰਜਾਬ ਇਕ ਖੇਤੀ ਬਾੜੀ ਵਾਲਾ ਸੂਬਾ ਹੈ ਜਿਸ ਕਾਰਨ ਉੱਥੋਂ ਦੀ ਆਰਥਿਕਤਾ ਕਿਸਾਨੀ ਉੱਤੇ ਹੀ ਨਿਰਭਰ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੋਚ ਰੱਖਣ ਵਾਲੀ ਇਹ ਭਾਜਪਾ ਦੀ ਸਰਕਾਰ ਪੰਜਾਬ ਨੂੰ ਆਰਥਿਕ ਤੌਰ ’ਤੇ ਤਬਾਹ ਕਰਨਾ ਚਾਹੁੰਦੀ ਹੈ ਤਾਂ ਜੋ ਪੰਜਾਬ ਕੇਂਦਰ ਦੇ ਅੱਗੇ ਗਿੜੜਿਾਉਣ ਲੱਗੇ ਅਤੇ ਕੇਂਦਰ ਸਰਕਾਰ ਆਪਣੀ ਮਨਮਾਨੀ ਕਰਨੀ ਚਾਹੇ ਤੇ ਕੋਈ ਵੀ ਉਸ ਦਾ ਵਿਰੋਧ ਵੀ ਨਾ ਕਰ ਸਕੇ। 

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕਿਸਾਨਾਂ ਦੇ ਹੱਕ 'ਚ ਜ਼ਬਰਦਸਤ ਰੋਡ ਸ਼ੋਅ (ਤਸਵੀਰਾਂ) 

ਪਰ ਕੇਂਦਰ ਸਰਕਾਰ ਇਹ ਨਹੀਂ ਜਾਣਦੀ ਕਿ ਪੰਜਾਬੀਆਂ ਦੇ ਵਿੱਚ ਅਜੇ ਵੀ ਖੂਨ ਜਥੇਦਾਰ ਬਘੇਲ ਸਿੰਘ ਵਾਲਾ ਹੈ ਜਿਸ ਨੇ ਦਿੱਲੀ ਜਿੱਤੀ ਸੀ ਤੇ ਅੱਜ ਵੀ ਕਿਸਾਨਾਂ ਨੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਵਿਛਾਈਆਂ ਲੱਖਾਂ ਰੋਕਾਂ ਤੋੜ ਕੇ ਦਿੱਲੀ ’ਚ ਜਾ ਕੇ ਸੰਘਰਸ਼ ਦਾ ਝੰਡਾ ਝੁਲਾ ਦਿੱਤਾ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਵੀ ਸੰਘਰਸ਼ ਚੱਲੇਗਾ ਸਾਡੀ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਕਿਸਾਨਾਂ ਦੇ ਨਾਲ ਚਟਾਨ ਵਾਂਗੂ ਨਾਲ ਖੜ੍ਹੀ ਰਹੇਗੀ ਅਤੇ ਜੋ ਵੀ ਬਣਦਾ ਸਹਿਯੋਗ ਹੋਵੇਗਾ ਉਹ ਕੀਤਾ ਜਾਵੇਗਾ।ਬਾਅਦ ਵਿਚ ਮੁਜ਼ਾਹਰੇ ਵਿਚ ਸ਼ਾਮਿਲ ਹੋਣ ਵਾਲ਼ੀਆਂ ਸਾਰੀਆਂ ਜਥੇਬੰਦੀਆਂ ਦਾ ਸ: ਜਤਿੰਦਰ ਸਿੰਘ ਬੋਪਾਰਾਏ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਨੇ ਵਿਸ਼ੇਸ਼ ਧੰਨਵਾਦ ਕੀਤਾ।

ਨੋਟ- ਨਿਊਯਾਰਕ ਵਿਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਰੋਸ ਮੁਜ਼ਾਹਰੇ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News