ਨਿਊਯਾਰਕ : ਕੋਰੋਨਾ ਵੈਕਸੀਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਕਾਰੋਬਾਰਾਂ ਨੂੰ ਜੁਰਮਾਨਾ

Sunday, Oct 10, 2021 - 10:02 PM (IST)

ਨਿਊਯਾਰਕ : ਕੋਰੋਨਾ ਵੈਕਸੀਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਕਾਰੋਬਾਰਾਂ ਨੂੰ ਜੁਰਮਾਨਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ ’ਚ ਇਕ ਦਰਜਨ ਤੋਂ ਜ਼ਿਆਦਾ ਕਾਰੋਬਾਰੀਆਂ ਨੂੰ ਵੈਕਸੀਨ ਜ਼ਰੂਰਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਕੀਤਾ ਗਿਆ ਹੈ। ਹੁਣ ਤੱਕ ਨਿਰੀਖਣ ਕੀਤੇ ਗਏ 27,500 ’ਚੋਂ 14 ਕਾਰੋਬਾਰਾਂ ਨੂੰ ਟੀਕਾਕਰਨ ਦੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ 1000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ 6,760 ਕਾਰੋਬਾਰਾਂ ਨੂੰ ਵੈਕਸੀਨ ਸਬੰਧੀ ਆਦੇਸ਼ ਨੂੰ ਲਾਗੂ ਕਰਨ ’ਚ ਅਸਫਲ ਰਹਿਣ ’ਤੇ ਚਿਤਾਵਨੀ ਦਿੱਤੀ ਗਈ ਸੀ।

ਇਨ੍ਹਾਂ ਆਦੇਸ਼ਾਂ ਤਹਿਤ ਰੈਸਟੋਰੈਂਟਾਂ, ਬਾਰਾਂ, ਅਜਾਇਬਘਰਾਂ ਅਤੇ ਥਿਏਟਰਾਂ ਵਰਗੇ ਸਥਾਨਾਂ ’ਚ ਦਾਖਲ ਹੋਣ ਲਈ ਟੀਕਾਕਰਨ ਦੇ ਸਬੂਤ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਨਿਊਯਾਰਕ ਦੇ ਕਾਰੋਬਾਰ, ਜੋ ਵੈਕਸੀਨ ਆਦੇਸ਼ ਦੀ ਅਣਦੇਖੀ ਕਰਦੇ ਹਨ, ਨੂੰ ਚਿਤਾਵਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਪਹਿਲੇ ਅਪਰਾਧ ਲਈ 1000 ਡਾਲਰ, ਦੂਜੇ ਲਈ 2,000 ਡਾਲਰ ਅਤੇ ਫਿਰ ਹਰੇਕ ਵਾਧੂ ਉਲੰਘਣਾ ਲਈ 5,000 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ।


author

Manoj

Content Editor

Related News