ਨਿਊਯਾਰਕ ''ਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ 25 ਅਕਤੂਬਰ ਨੂੰ ਮਨਾਇਆ ਜਾਵੇਗਾ

10/23/2020 1:07:17 PM

ਨਿਊਯਾਰਕ (ਰਾਜ ਗੋਗਨਾ): ਸ਼ਹੀਦਾਂ ਦੇ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਥਾਨ ਗੁਰਦੁਵਾਰਾ ਲੈਵੀਟਾਊਨ ਲਾਂਗ ਆਈਲੈਂਡ (ਨਿਊਯਾਰਕ) ਵਿਚ ਸ਼ਹੀਦਾਂ ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਵਿਸ਼ੇਸ਼ ਸਮਾਗਮ ਹੋਣਗੇ।ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਮਹਾਨ ਰੂਹ ਨੂੰ ਜਿੰਨਾ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਸੀ ਕੇ  ‘ਮੈ ਤੁਵਾਥੋ ਕਦੇ ਓਹਲੇ ਨਾ ਹੋਸਾ’ ਤੇ ਜਿਸ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲੀ ਵਾਰ ਸਤਿਗੁਰੂ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਤੇ ਮੁੱਖ ਗ੍ਰੰਥੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਸੀ। 

6 ਗੁਰੂ ਸਾਹਿਬਾਨ ਨੂੰ ਗੁਰਿਆਈ ਦਾ ਤਿਲਕ ਲਾਉਣ ਵਾਲੇ ਮਹਾਨ ਸੰਤ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਮਿੱਤੀ 25 ਅਕਤੂਬਰ ਦਿਨ ਐਤਵਾਰ ਨੂੰ ਸ਼ਹੀਦਾਂ ਦੇ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਥਾਨ ਗੁਰਦੁਵਾਰਾ ਲੈਵੀਟਾਊਨ (ਨਿਊਯਾਰਕ) ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਵਿਸ਼ੇਸ਼ ਸਮਾਗਮ ਹੋਣਗੇ। ਸਵੇਰੇ 9:30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਹਿਬ ਦੀ ਸੇਵਾ ਸੰਗਤੀ ਰੂਪ ਵਿੱਚ ਹੋਵੇਗੀ।ਉਪਰੰਤ ਸ਼ੁੱਕਰਵਾਰ ਤੋਂ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਤੇ ਸੇਵਕ ਪਰਿਵਾਰ ਵੱਲੋਂ ਕੀਤੇ ਆਪ ਸਹਿਜ ਪਾਠ ਦੇ ਭੋਗ ਪੈਣਗੇ।ਉਪਰੰਤ ਤਕਰੀਬਨ ਦੁਪਹਿਰ 2:00 ਵਜੇ ਤੱਕ ਦੀਵਾਨ ਸੱਜਣਗੇ।


Vandana

Content Editor Vandana