ਨਿਊਯਾਰਕ; ਕੋਕੀਨ ਅਤੇ 3 ਮਿਲੀਅਨ ਡਾਲਰ ਦੀ ਨਕਦੀ ਸਣੇ 60 ਸਾਲਾ ਸਮੱਗਲਰ ਗ੍ਰਿਫ਼ਤਾਰ
Saturday, Mar 23, 2024 - 12:38 PM (IST)
ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਦੇ ਬ੍ਰੋਂਕਸ ਇਲਾਕੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਆਪਣੇ ਅਪਾਰਟਮੈਂਟ ਤੋਂ ਲੱਖਾਂ ਡਾਲਰਾਂ ਦੀ ਕੋਕੀਨ ਦਾ ਸੌਦਾ ਕਰਨ ਦੇ ਦੋਸ਼ ਵਿਚ ਹਿਰਾਸਤ ਵਿੱਚ ਲਿਆ ਗਿਆ ਹੈ। ਸੰਘੀ ਅਧਿਕਾਰੀ ਨੇ ਜਦੋਂ ਵਿਅਕਤੀ ਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਤਾਂ ਉਹ ਹੈਰਾਨ ਰਹਿ ਗਏ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਨੁਸਾਰ ਵਿਅਕਤੀ ਨੇ 30 ਪੌਂਡ ਕੋਕੀਨ ਅਤੇ 3 ਮਿਲੀਅਨ ਡਾਲਰ ਦੀ ਨਕਦੀ ਲੱਕੜ ਦੇ ਬਕਸਿਆਂ ਵਿੱਚ ਲੁਕੋ ਕੇ ਰੱਖੀ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਤਲਾਸ਼ੀ ਦੌਰਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ: ਕੁਈਨਜ਼ਲੈਂਡ 'ਚ ਕਈ ਵਾਹਨਾਂ ਦੀ ਭਿਆਨਕ ਟੱਕਰ,ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ
ਸ਼ਪੈਸ਼ਲ ਨਾਰਕੋਟਿਕਸ ਪ੍ਰੌਸੀਕਿਊਟਰ ਦੇ ਦਫਤਰ, ਨਿਊਯਾਰਕ ਡਰੱਗ ਇਨਫੋਰਸਮੈਂਟ ਟਾਸਕ ਫੋਰਸ, ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ 'ਤੇ 2 ਮਹੀਨੇ ਦੀ ਜਾਂਚ ਤੋਂ ਬਾਅਦ ਜੁਆਨ ਰੋਂਡਨ ਨਾਮੀਂ ਸਮੱਗਲਰ ਨੂੰ ਬੀਤੇ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀ.ਈ.ਏ. ਸਪੈਸ਼ਲ ਏਜੰਟ ਇਨਚਾਰਜ ਫ੍ਰੈਂਕ ਟੈਰੇਂਟੀਨੋ ਨੇ ਕਿਹਾ ਕਿ ਇਹ ਸਮੱਗਲਰ ਉੱਤਰ-ਪੂਰਬ, ਮੱਧ ਪੱਛਮੀ ਅਤੇ ਪੂਰੇ ਨਿਊਯਾਰਕ ਸਿਟੀ ਖੇਤਰ ਵਿੱਚ ਥੋਕ ਦੇ ਭਾਅ ਵੱਡੀ ਮਾਤਰਾ ਵਿੱਚ ਨਸ਼ਾ ਵੇਚਦਾ ਸੀ।
ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 2 ਹਲਾਕ (ਤਸਵੀਰਾਂ)
ਇੰਝ ਆਇਆ ਕਾਬੂ
ਦਰਅਸਲ ਜਾਂਚ ਦੇ ਹਿੱਸੇ ਵਜੋਂ ਜਾਂਚਕਰਤਾ ਨਿਊਯਾਰਕ ਦੇ ਨੌਰਵੁੱਡ ਇਲਾਕੇ ਵਿੱਚ ਮੋਸ਼ੁਲੂ ਪਾਰਕਵੇਅ ਦੇ ਨੇੜੇ ਗੇਟਸ ਪਲੇਸ 'ਤੇ ਇਕ ਅਪਾਰਟਮੈਂਟ ਦੀ ਨਿਗਰਾਨੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਜੁਆਨ ਰੋਂਡਨ ਨਾਮੀਂ ਵਿਅਕਤੀ ਨੂੰ ਇੱਕ ਬੈਗ ਲੈ ਕੇ ਇਮਾਰਤ ਵਿੱਚ ਦਾਖਲ ਹੁੰਦੇ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਉਸੇ ਹੀ ਬੈਗ ਨਾਲ ਬਾਹਰ ਨਿਕਲਦੇ ਦੇਖਿਆ। ਬਾਅਦ ਵਿਚ ਉਹ ਖਾਲੀ ਹੱਥ ਵਾਪਸ ਆ ਗਿਆ। ਸ਼ੁੱਕਰਵਾਰ ਦੀ ਸ਼ਾਮ 5:00 ਵਜੇ ਤੋਂ ਠੀਕ ਪਹਿਲਾਂ, ਰੋਂਡਨ ਨੂੰ ਇੱਕ ਵਾਰ ਫਿਰ ਅਪਾਰਟਮੈਂਟ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ। ਕਾਨੂੰਨ ਲਾਗੂ ਕਰਨ ਵਾਲੀ ਟੀਮ ਦੇ ਅਨੁਸਾਰ, ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕਿਆ ਗਿਆ ਅਤੇ ਅਪਾਰਟਮੈਂਟ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਕੌਕੀਨ ਅਤੇ ਲੱਕੜ ਦੇ ਬਕਸਿਆਂ ਵਿਚ ਲੁਕਾ ਕੇ ਰੱਖੀ ਹੋਈ ਕਰੀਬ 3 ਮਿਲੀਅਨ ਡਾਲਰ ਦੀ ਨਕਦੀ ਬਰਾਬਦ ਕੀਤੀ। ਇਸ ਬਰਾਮਦਗੀ ਮਗਰੋਂ ਅਧਿਕਾਰੀਆਂ ਨੇ ਰੋਂਡਨ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।