ਅਫਰੀਕਨ ਔਰਤ ਨੇ ਵਧਾਇਆ ਸਾਰਿਆਂ ਦਾ ਮਾਣ, ਬਣੀ ਆਸਟਰੇਲੀਆਈ ਸੰਸਦ ਮੈਂਬਰ

05/09/2017 3:33:00 PM

ਆਸਟਰੇਲੀਆ— ਆਸਟਰੇਲੀਆ ਸੰਸਦ ''ਚ ਪਹਿਲੀ ਵਾਰ ਕਾਲੇ ਰੰਗ ਦੀ ਅਫਰੀਕਨ ਔਰਤ ਲੁਸੀ ਜੀਚੂਹੀ ਨੂੰ ਸੰਸਦ ਮੈਂਬਰ ਬਣਾਇਆ ਗਿਆ। ਲੁਸੀ ਨੂੰ ਸੰਸਦ ਮੈਂਬਰ ਦੀ ਸਹੁੰ ਚੁਕਾਈ ਗਈ। ਸੰਸਦ ''ਚ ਲੁਸੀ ਦੇ ਸਹਿਯੋਗੀਆਂ ਨੇ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੀਟ ਤੱਕ ਲਿਜਾਇਆ ਗਿਆ। ਇੱਥੇ ਦੱਸ ਦੇਈਏ ਕਿ ਸੰਸਦ ਮੈਂਬਰ ਬੌਬ ਡੇਅ ਦੇ ਅਸਤੀਫੇ ਤੋਂ ਬਾਅਦ ਪਿਛਲੇ 6 ਮਹੀਨਿਆਂ ਤੋਂ ਇਹ ਸੀਟ ਖਾਲੀ ਸੀ। ਲੁਸੀ ਨੂੰ ਉਨ੍ਹਾਂ ਦੀ ਥਾਂ ''ਤੇ ਸੰਸਦ ਮੈਂਬਰ ਬਣਾਇਆ ਗਿਆ।  
ਸਹੁੰ ਚੁੱਕਣ ਤੋਂ ਬਾਅਦ ਲੁਸੀ ਨੇ ਕਿਹਾ ਕਿ ਮੈਂ ਆਸਟਰੇਲੀਆ ਸੰਸਦ ''ਚ ਪਹਿਲੀ ਅਜਿਹੀ ਔਰਤ ਹਾਂ ਜੋ ਕਿ ਅਫਰੀਕਨ ਹਾਂ, ਇਸ ਲਈ ਮੈਂ ਬਹੁਤ ਸਨਮਾਨ ਮਹਿਸੂਸ ਕਰ ਰਹੀ ਹਾਂ। ਉਸ ਨੇ ਇਹ ਸੰਦੇਸ਼ ਆਪਣੇ ਫੇਸਬੁੱਕ ''ਤੇ ਪੋਸਟ ਕੀਤਾ। 
ਲੁਸੀ ਨੇ ਕਿਹਾ ਕਿ ਮੈਂ ਆਪਣੇ ਪਤੀ, ਧੀਆਂ ਦੀ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੇਰੇ ਪਾਪਾ ਅਤੇ ਮੇਰੇ ਹੋਰ ਦੋਸਤਾਂ, ਪਰਿਵਾਰ ਨੇ ਮੇਰਾ ਹੌਂਸਲਾ ਵਧਾਇਆ, ਇਸ ਲਈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਲੁਸੀ ਦਾ ਜਨਮ ਕੀਨੀਆ ਦਾ ਹੈ ਅਤੇ ਉਹ ਇਕ ਵਕੀਲ ਹੈ। ਉਹ ਆਪਣੇ ਬੱਚਿਆਂ ਅਤੇ ਪਤੀ ਨਾਲ 1999 ''ਚ ਆਸਟਰੇਲੀਆ ਆਈ। ਉਨ੍ਹਾਂ ਨੂੰ 2001 ''ਚ ਆਸਟਰੇਲੀਆ ਦੀ ਨਾਗਰਿਕਤਾ ਮਿਲੀ।

Tanu

News Editor

Related News