ਕੈਨੇਡਾ ਅਤੇ ਜਾਪਾਨ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ

Tuesday, Apr 12, 2022 - 11:02 AM (IST)

ਕੈਨੇਡਾ ਅਤੇ ਜਾਪਾਨ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਓਟਾਵਾ/ਟੋਕੀਓ (ਵਾਰਤਾ): ਕੈਨੇਡਾ ਅਤੇ ਜਾਪਾਨ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਕੈਨੇਡਾ ਰੂਸੀ ਰੱਖਿਆ ਖੇਤਰ 'ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ।ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਇਕ ਨਿਊਜ਼ ਰੀਲੀਜ਼ ਮੁਤਾਬਕ ਇਨ੍ਹਾਂ ਨਵੇਂ ਉਪਾਵਾਂ ਨਾਲ ਰੂਸੀ ਰੱਖਿਆ ਖੇਤਰ ਦੀਆਂ 33 ਇਕਾਈਆਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ।ਨਿਊਜ਼ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਰੂਸੀ ਫ਼ੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ 'ਤੇ ਸਹਾਇਤਾ ਪ੍ਰਦਾਨ ਕੀਤੀ ਹੈ।

24 ਫਰਵਰੀ ਤੋਂ ਜਦੋਂ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਇਆ ਤਾਂ ਕੈਨੇਡਾ ਨੇ ਰੂਸ, ਯੂਕਰੇਨ ਅਤੇ ਬੇਲਾਰੂਸ ਦੇ 700 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀਆਂ ਤਾਜ਼ਾ ਪਾਬੰਦੀਆਂ ਸੂਚੀਬੱਧ ਸੰਸਥਾਵਾਂ 'ਤੇ ਸੰਪੱਤੀ ਫ੍ਰੀਜ਼ ਅਤੇ ਪਾਬੰਦੀਆਂ ਲਗਾਉਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ -ਨਾਟੋ ਨੂੰ ਲੈ ਕੇ ਯੂਕ੍ਰੇਨ ਖ਼ਿਲਾਫ਼ ਛੇੜੀ ਜੰਗ, ਹੁਣ ਰੂਸ ਨੇ ਸਵੀਡਨ ਅਤੇ ਫਿਨਲੈਂਡ ਨੂੰ ਵੀ ਦਿੱਤੀ ਚਿਤਾਵਨੀ

ਜਾਪਾਨ ਨੇ ਰੂਸ ਦੇ 398 ਲੋਕਾਂ ਅਤੇ 28 ਸੰਗਠਨਾਂ 'ਤੇ ਲਗਾਈਆਂ ਪਾਬੰਦੀਆਂ
ਜਾਪਾਨ ਨੇ ਯੂਕ੍ਰੇਨ 'ਤੇ ਹਮਲੇ ਦੇ ਮੱਦੇਨਜ਼ਰ 398 ਰੂਸੀ ਲੋਕਾਂ ਅਤੇ 28 ਸੰਗਠਨਾਂ 'ਤੇ ਵਾਧੂ ਪਾਬੰਦੀਆਂ ਲਗਾਈਆਂ ਹਨ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ, ਉਨ੍ਹਾਂ 'ਚ ਰੂਸ ਦੇ ਡੂਮਾ ਸੂਬੇ ਦੇ ਮੈਂਬਰ ਵੈਲੇਰੀ ਰਸ਼ਕਿਨ, ਵੈਸੀਲੀ ਪਿਸਕਾਰੇਵ, ਪਿਓਤਰ ਟਾਲਸਟਾਏ, ਲਿਓਨਿਡ ਸਲੂਟਸਕੀ, ਇਰੀਨਾ ਯਾਰੋਵਾਯਾ ਅਤੇ ਹੋਰ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਫ਼ੌਜੀ ਕਰਮਚਾਰੀਆਂ ਤੋਂ ਇਲਾਵਾ ਜਲ ਸੈਨਾ ਦੇ ਕਮਾਂਡਰ-ਇਨ-ਚੀਫ ਨਿਕੋਲਾਈ ਯੇਵਮੇਨੋਵ, ਜਲ ਸੈਨਾ ਦੇ ਪਹਿਲੇ ਡਿਪਟੀ ਕਮਾਂਡਰ-ਇਨ-ਚੀਫ ਵਲਾਦੀਮੀਰ ਕਾਸਾਟੋਨੋਵ, ਰੂਸੀ ਫ਼ੌਜ ਦੇ ਕਮਾਂਡਰ-ਇਨ-ਚੀਫ ਓਲੇਗ ਸਲਯੁਕੋਵ ਅਤੇ ਹੋਰਾਂ 'ਤੇ ਪਾਬੰਦੀ ਲਗਾਈ ਜਾਵੇਗੀ। ਪਾਬੰਦੀਆਂ ਦੀ ਸੂਚੀ ਵਿੱਚ JSC NPK Tekhmash, Ryazan Design Bureau Globus ਅਤੇ ਹੋਰ ਸੰਸਥਾਵਾਂ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News