ਬਦਲ ਗਿਆ ਰਾਸ਼ਟਰਪਤੀ ! 35 ਸਾਲਾਂ ਬਾਅਦ ਹੋਈ ਵੋਟਿੰਗ ਮਗਰੋਂ ਬੰਗਲਾਦੇਸ਼ ਨੂੰ ਮਿਲਿਆ ਨਵਾਂ President

Thursday, Aug 20, 2026 - 06:13 PM (IST)

ਬਦਲ ਗਿਆ ਰਾਸ਼ਟਰਪਤੀ ! 35 ਸਾਲਾਂ ਬਾਅਦ ਹੋਈ ਵੋਟਿੰਗ ਮਗਰੋਂ ਬੰਗਲਾਦੇਸ਼ ਨੂੰ ਮਿਲਿਆ ਨਵਾਂ President

ਇੰਟਰਨੈਸ਼ਨਲ ਡੈਸਕ- ਲੰਬੀ ਸਿਆਸੀ ਉਥਲ-ਪੁਥਲ ਮਗਰੋਂ ਬੰਗਲਾਦੇਸ਼ 'ਚ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਸੀਨੀਅਰ ਨੇਤਾ ਮਿਰਜ਼ਾ ਫ਼ਕਰੁਲ ਇਸਲਾਮ ਆਲਮਗੀਰ (78) ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਆਲਮਗੀਰ ਨੇ ਬੰਗਲਾਦੇਸ਼ 'ਚ 35 ਸਾਲਾਂ ਬਾਅਦ ਰਾਸ਼ਟਰਪਤੀ ਚੋਣਾਂ 'ਚ ਵੱਡੀ ਜਿੱਤ ਦਰਜ ਕੀਤੀ ਹੈ।

ਮੁੱਖ ਚੋਣ ਕਮਿਸ਼ਨਰ ਏ.ਐੱਮ.ਐੱਮ. ਨਾਸਿਰ ਉੱਦੀਨ ਵੱਲੋਂ ਜਾਰੀ ਕੀਤੇ ਗਏ ਚੋਣ ਨਤੀਜਿਆਂ ਅਨੁਸਾਰ, ਕੁੱਲ 349 ਸੰਸਦ ਮੈਂਬਰਾਂ 'ਚੋਂ 343 ਨੇ ਵੋਟ ਪਾਈ। ਆਲਮਗੀਰ ਨੂੰ ਕੁੱਲ 255 ਵੋਟਾਂ ਮਿਲੀਆਂ। ਉਨ੍ਹਾਂ ਨੇ ਆਪਣੀ ਵਿਰੋਧੀ ਧਿਰ (ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਧਿਰਾਂ ਦੇ ਗੱਠਜੋੜ) ਦੇ ਉਮੀਦਵਾਰ ਰਿਟਾਇਰਡ ਕਰਨਲ ਓਲੀ ਅਹਿਮਦ ਨੂੰ ਹਰਾਇਆ, ਜਿਨ੍ਹਾਂ ਨੂੰ ਸਿਰਫ਼ 88 ਵੋਟਾਂ ਮਿਲੀਆਂ। 

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

1991 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਦਹਾਕਿਆਂ ਤੋਂ ਬੰਗਲਾਦੇਸ਼ ਦਾ ਰਾਸ਼ਟਰਪਤੀ ਬਿਨਾਂ ਮੁਕਾਬਲੇ ਜਾਂ ਸਰਬਸੰਮਤੀ ਨਾਲ ਹੀ ਚੁਣਿਆ ਜਾਂਦਾ ਰਿਹਾ ਸੀ। ਨਵੇਂ ਚੁਣੇ ਗਏ ਰਾਸ਼ਟਰਪਤੀ ਮਿਰਜ਼ਾ ਫ਼ਕਰੁਲ ਇਸਲਾਮ ਆਲਮਗੀਰ ਸ਼ੁੱਕਰਵਾਰ ਸ਼ਾਮ ਨੂੰ 'ਬੰਗਾਭਵਨ' ਦੇ ਦਰਬਾਰ ਹਾਲ 'ਚ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। 

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਵੱਲੋਂ ਖ਼ਰਾਬ ਸਿਹਤ ਦੇ ਹਵਾਲੇ ਨਾਲ ਅਸਤੀਫ਼ਾ ਦੇਣ ਤੋਂ ਬਾਅਦ ਰਾਸ਼ਟਰਪਤੀ ਦੀ ਕੁਰਸੀ ਖਾਲੀ ਹੋਈ ਸੀ, ਜਿਸ 'ਤੇ ਵੋਟਿੰਗ ਹੋਣ ਮਗਰੋਂ ਹੁਣ ਮਿਰਜ਼ਾ ਫ਼ਕਰਲ ਇਸਲਾਮ ਆਲਮਗੀਰ ਬੈਠਣਗੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News