ਵੈਨਕੂਵਰ ਆਇਲੈਂਡ ’ਚ ਸੁਰ ਤੋਂ ਵਾਂਝਿਆਂ ਲਈ ਨਵਾਂ ਮੰਚ ਸ਼ੁਰੂ
Sunday, Jan 04, 2026 - 10:33 PM (IST)
ਵੈਨਕੂਵਰ (ਮਲਕੀਤ ਸਿੰਘ) — ਗਾਇਕੀ ਦੇ ਸੁਰ 'ਚ ਪੱਕੇ ਨਾ ਹੋਣ ਦੇ ਬਾਵਜੂਦ ਗਾਉਣ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦੀ ਸਹੂਲਤ ਲਈ ਵੈਨਕੂਵਰ ਆਇਲੈਂਡ ਦੀ ਇੱਕ ਮਹਿਲਾ ਵੱਲੋਂ ਅਜਿਹੇ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਸੁਰ ਤੋਂ ਵਾਂਝੇ ਲੋਕਾਂ ਦੀ ਇਸ ਅੰਦਰੂਨੀ ਕਲਾ ਨੂੰ ਹੋਰ ਨਿਖਾਰਨ ਲਈ ਕਾਫੀ ਹੱਦ ਤੱਕ ਸਹਾਈ ਹੋ ਸਕਦੇ ਹਨ।
ਇੰਗਲੈਂਡ ਵਿੱਚ ਲੋਕਪ੍ਰਿਯ ਹੋ ਚੁੱਕੇ “ਟਿਊਨਲੈੱਸ” ਕੋਰਸਾਂ ਤੋਂ ਪ੍ਰੇਰਿਤ ਮਹਿਲਾ ਸ਼ੈਰਨ ਮਾਰਨੇਲ ਅਨੁਸਾਰ ਇਹ ਵਿਚਾਰ ਮਨ ਵਿੱਚ ਉਦੋਂ ਆਇਆ ਜਦੋਂ ਉਹ ਇੱਕ ਜਕੂਜ਼ੀ ਵਿੱਚ ਬੈਠੀ ਗੁਣਗੁਣਾਉਂਦੀ ਹੋਈ ਥੈਰਪੀ ਲੈ ਰਹੀ ਸੀ। ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਉਸਦੀ ਆਵਾਜ਼ ਦੀ ਤਾਰੀਫ਼ ਕੀਤੀ ਜਿਸ ਮਗਰੋਂ ਉਸ ਨੇ ਅਜਿਹੇ ਲੋਕਾਂ ਨਾਲ ਰਾਬਤਾ ਕੀਤਾ ਜਿਨ੍ਹਾਂ ਨੂੰ ਗਾਉਣ ਦਾ ਚਸਕਾ ਤਾਂ ਸੀ ਪਰ ਸੁਰਾਂ ਦੇ ਪੱਕੇ ਨਾ ਹੋਣ ਕਾਰਨ ਗਾਇਕੀ ਨਾਲ ਜੁੜਨ ਤੋਂ ਝਿਜਕਦੇ ਸਨ।
ਵੈਨਕੂਵਰ ਆਇਲੈਂਡ ਵਿੱਚ ਸ਼ੁਰੂ ਹੋ ਰਹੇ ਇਹ ਕੋਰਸ ਜਲਦੀ ਹੀ ਵੱਖ-ਵੱਖ ਸਮੁਦਾਇਕ ਕੇਂਦਰਾਂ ਵਿੱਚ ਕਰਵਾਏ ਜਾਣਗੇ, ਤਾਂ ਜੋ ਚਾਹਵਾਨ ਵਿਅਕਤੀ ਬਿਨਾਂ ਝਿਜਕ ਆਪਣੀ ਗਾਇਕੀ ਵਾਲੇ ਗੁਣਾਂ ਨੂੰ ਹੋਰ ਨਿਖਾਰ ਸਕਣ।
