UK ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੱਡਾ ਝਟਕਾ, ਵਿਜ਼ੀਟਰ ਵੀਜ਼ਾ ਤੇ ਸਟੱਡੀ ਵੀਜ਼ਾ ਲਈ ਨਵੇਂ ਹੁਕਮ ਜਾਰੀ

Wednesday, Sep 20, 2023 - 12:25 AM (IST)

UK ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੱਡਾ ਝਟਕਾ, ਵਿਜ਼ੀਟਰ ਵੀਜ਼ਾ ਤੇ ਸਟੱਡੀ ਵੀਜ਼ਾ ਲਈ ਨਵੇਂ ਹੁਕਮ ਜਾਰੀ

ਇੰਟਰਨੈਸ਼ਨਲ ਡੈਸਕ: ਆਰਥਿਕ ਸੰਕਟ ਨਾਲ ਜੂਝ ਰਹੀ ਯੂ. ਕੇ. ਦੀ ਰਿਸ਼ੀ ਸੁਨਕ ਸਰਕਾਰ ਨੇ ਪੈਸਾ ਹਾਸਲ ਕਰਨ ਲਈ ਵੀਜ਼ਾ ਫੀਸ ’ਚ 15 ਤੋਂ ਲੈ ਕੇ 20 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਨਾਲ ਯੂ.ਕੇ ਦੀ ਸਰਕਾਰ ਨੂੰ 1 ਬਿਲੀਅਨ ਪੌਂਡ ਦਾ ਮਾਲੀਆ ਆਵੇਗਾ ਪਰ 4 ਅਕਤੂਬਰ ਦੇ ਬਾਅਦ ਯੂ. ਕੇ. ਜਾਣ ਦੇ ਚਾਹਵਾਨ ਲੋਕਾਂ ’ਤੇ ਬੋਝ ਵਧਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵਿਜ਼ੀਟਰ ਵੀਜ਼ਾ, ਸਟੱਡੀ ਵੀਜ਼ਾ, ਸਕਿਲਡ ਵਰਕਰ ਵੀਜ਼ਾ ਜਾਂ ਲਾਂਗ ਟਰਮ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਅਕਤੂਬਰ ਦੇ ਬਾਅਦ ਇਸ ਦੇ ਲਈ ਵੱਧ ਪੈਸੇ ਦੇਣੇ ਪੈਣਗੇ।

ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਕੈਨੇਡੀਅਨ ਡਿਪਲੋਮੈਟ ਖ਼ਿਲਾਫ਼ ਕਾਰਵਾਈ ਮਗਰੋਂ ਜਸਟਿਨ ਟਰੂਡੋ ਦਾ ਵੱਡਾ ਬਿਆਨ

ਰੇਟਿੰਗ ਏਜੰਸੀਆਂ ਨੇ ਘਟਾਇਆ ਯੂ. ਕੇ. ਦੀ ਜੀ. ਡੀ. ਪੀ. ਦਾ ਅਨੁਮਾਨ

ਦਰਅਸਲ ਰੇਟਿੰਗ ਏਜੰਸੀ ਗੋਲਡਨਮੈਨ ਸੈਕ ਅਤੇ ਜੇ.ਪੀ. ਮੋਗਰਨ ਨੇ ਹਾਲ ਹੀ ’ਚ ਆਈ ਆਪਣੀ ਰਿਪੋਰਟ ’ਚ ਇਹ ਕਿਹਾ ਹੈ ਕਿ ਜੁਲਾਈ ਦੇ ਮਹੀਨੇ ਦੇ ਦੌਰਾਨ ਯੂ.ਕੇ. ਦੀ ਅਰਥ ਵਿਵਸਥਾ ’ਚ ਤੇਜ਼ ਗਿਰਾਵਟ ਆਈ ਹੈ। ਦੋਵੇਂ ਰੇਟਿੰਗ ਏਜੰਸੀਆਂ ਨੇ ਯੂ.ਕੇ. ਦੀ ਜੀ. ਡੀ.ਪੀ. ’ਚ 20 ਬੇਸਿਕ ਪੁਆਇੰਟ ਦੀ ਕਮੀ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ। ਜੇ.ਪੀ. ਮੋਰਗਨ ਦੇ ਮੁਤਾਬਿਕ ਯੂ.ਕੇ ਦੀ ਜੀ.ਡੀ.ਪੀ. 0.4 ਫੀਸਦੀ ਰਹਿ ਸਕਦੀ ਹੈ, ਜਦਕਿ ਗੋਲਡਨਮੈਨ ਸੈਕ ਦਾ ਅੰਦਾਜ਼ਾ ਹੈ ਕਿ ਯੂ.ਕੇ ਦੀ ਜੀ.ਡੀ. ਪੀ. 03 ਫੀਸਦੀ ਰਹੇਗੀ। ਹਾਲਾਂਕਿ ਜੀ.ਡੀ.ਪੀ. ਨੂੰ ਲੈ ਕੇ ਬੈਂਕ ਆਫ ਇੰਗਲੈਂਡ ਦਾ ਅੰਦਾਜ਼ਾ ਇਸ ਮਹੀਨੇ ਆਵੇਗਾ ਪਰ ਯੂ.ਕੇ. ਦੇ ਕੇਂਦਰੀ ਬੈਂਕ ਦੀ ਬੈਠਕ ਤੋਂ ਪਹਿਲਾਂ ਹੀ ਦੋਵਾਂ ਏਜੰਸੀਆਂ ਦੀ ਰੇਟਿੰਗ ਨੇ ਯੂ.ਕੇ ’ਚ ਅਰਥ ਵਿਵਸਥਾ ਦਾ ਸੰਕਟ ਡੂੰਘਾ ਹੋਣ ਦੇ ਸੰਕੇਤ ਦਿੱਤੇ ਗਏ ਹਨ। ਅਰਥ ਵਿਵਸਥਾ ਦਾ ਸੰਕਟ ਡੂੰਘਾ ਹੋਣ ਦਾ ਮਤਲਬ ਹੈ ਕਿ ਰਿਸ਼ੀ ਸੁਨਕ ਸਰਕਾਰ ਦੇ ਕੋਲ ਟੈਕਸਪੇਅਰ ਦਾ ਪੈਸਾ ਘੱਟ ਆਵੇਗਾ ਅਤੇ ਸਰਕਾਰੀ ਯੋਜਨਾਵਾਂ ’ਤੇ ਪੈਸਾ ਖਰਚ ਕਰਨ ਲਈ ਇਸਦਾ ਬੋਝ ਹੁਣ ਘੁੰਮਣ-ਫਿਰਣਨ ਅਤੇ ਪੜ੍ਹਨ ਲਈ ਯੂ.ਕੇ. ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ’ਤੇ ਪਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ PM ਜਸਟਿਨ ਟਰੂਡੋ ਦੇ ਦੋਸ਼ਾਂ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਕਹੀਆਂ ਇਹ ਗੱਲਾਂ

ਕੈਨੇਡਾ ਤੇ ਅਮਰੀਕਾ ਤੋਂ ਵੀ ਵੱਧ ਫੀਸ ਵਸੂਲ ਰਿਹਾ ਹੈ ਯੂ.ਕੇ.

ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ 10 ਸਾਲ ਦੇ ਵਿਜ਼ਿਟਰ ਵੀਜ਼ੇ ਲਈ ਵੀ ਸਾਧਾਰਨ ਫੀਸ ਹੀ ਲੈਂਦੇ ਹਨ। ਕੈਨੇਡਾ ਦੀ ਵੀਜ਼ਾ ਫੀਸ 100 ਡਾਲਰ ਹੈ, ਜਦਕਿ ਅਮਰੀਕਾ ਦੀ ਵੀਜ਼ਾ ਫੀਸ 185 ਡਾਲਰ ਹੈ। ਪਰ ਜੇਕਰ ਤੁਸੀਂ ਯੂ.ਕੇ. ਦਾ 10 ਸਾਲ ਦਾ ਵੀਜ਼ਾ ਅਪਲਾਈ ਕਰਨਾ ਹੈ ਤਾਂ ਇਸ ਲਈ ਤੁਹਾਨੂੰ ਲਗਭਗ 1 ਲੱਖ ਰੁਪਏ ਅਦਾ ਕਰਨੇ ਪੈਣਗੇ। ਇਹ ਫੀਸ ਬ੍ਰਿਟਿਸ਼ ਪੌਂਡ ਦੇ ਹਿਸਾਬ ਨਾਲ ਕਰੀਬ 1000 ਪੌਂਡ ਬਣਦੀ ਹੈ ਅਤੇ ਜੇਕਰ ਤੁਹਾਡੀ ਵੀਜ਼ਾ ਐਪਲੀਕੇਸ਼ਨ ਰੱਦ ਹੋ ਜਾਂਦੀ ਹੈ ਤਾਂ ਯੂ.ਕੇ. ਦੀ ਐਂਬੇਸੀ ਇਸ ਵੀਜ਼ਾ ਫੀਸ ਦਾ ਕੋਈ ਰਿਫੰਡ ਵੀ ਨਹੀਂ ਕਰਦੀ। ਯੂ.ਕੇ. ਹਰ ਸਾਲ ਇਸ ਤਰ੍ਹਾਂ ਦੀਆਂ ਹਜ਼ਾਰਾਂ ਐਪਲੀਕੇਸ਼ਨਾਂ ਰਿਫਊਜ਼ ਕਰਦਾ ਹੈ ਅਤੇ ਇਸ ਤਰ੍ਹਾਂ ਦੀ ਐਪਲੀਕੇਸ਼ਨਾਂ ਤੋਂ ਵਿਦੇਸ਼ੀ ਨਾਗਰਿਕਾਂ ਤੋਂ ਮੋਟੀ ਕਮਾਈ ਕਰ ਰਿਹਾ ਹੈ। ਯੂ.ਕੇ. ਦੇ ਗੁਆਂਢੀ ਮੁਲਕ ਫਰਾਂਸ ’ਚ ਵੀਜ਼ਾ ਫੀਸ 40 ਯੂਰੋ ਹੈ, ਜਦਕਿ ਜਰਮਨੀ ਵੀਜ਼ਾ ਫੀਸ ਦੇ ਰੂਪ ’ਚ 80 ਯੂਰੋ ਵਸੂਲਦਾ ਹੈ। ਇਸ ਲਿਹਾਜ਼ ਨਾਲ ਯੂ. ਕੇ. ਦੀ ਵੀਜ਼ਾ ਫੀਸ ਯੂਰਪੀ ਦੇਸ਼ਾਂ ’ਚ ਵੱਧ ਹੈ।

4 ਅਕਤੂਬਰ ਤੋਂ ਬਾਅਦ ਯੂ.ਕੇ ਵੀਜ਼ਾ ਦੇ ਲਈ ਫੀਸ

ਵਿਜ਼ਿਟ ਫੀਸ 11835 ਰੁਪਏ

ਸਟੂਡੈਂਟ ਵੀਜ਼ਾ 50428 ਰੁਪਏ

ਸਕਿਲਡ ਵਰਕਰ ਵੀਜ਼ਾ 77174 ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News