ਵਿਗਿਆਨੀਆਂ ਦਾ ਕਰਿਸ਼ਮਾ ! ਲੱਭ ਲਿਆ ਨਵਾਂ ਰੰਗ, ਅੱਜ ਤੱਕ ਸਿਰਫ਼ 5 ਲੋਕਾਂ ਨੇ ਕੀਤੇ ''ਦਰਸ਼ਨ''
Monday, Apr 21, 2025 - 10:38 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਵਿਗਿਆਨੀਆਂ ਨੇ ਇਕ ਹੋਰ ਕਾਰਨਾਮਾ ਕਰਦੇ ਹੋਏ ਇਕ ਅਜਿਹੇ ਰੰਗ ਦੀ ਖੋਜ ਕੀਤੀ ਹੈ, ਜਿਸ ਨੂੰ ਪਹਿਲਾਂ ਕਿਸੇ ਨੇ ਨਹੀਂ ਦੇਖਿਆ। ਵਿਗਿਆਨੀਆਂ ਨੇ ਇਸ ਰੰਗ ਨੂੰ "ਓਲੋ" ਨਾਂ ਦਿੱਤਾ ਹੈ, ਜਿਸ ਨੂੰ ਸਿਰਫ਼ ਬਹੁਤ ਜ਼ਿਆਦਾ ਕੰਟਰੋਲਡ ਲੈਬ ਸਥਿਤੀ 'ਚ ਹੀ ਦੇਖਿਆ ਜਾ ਸਕਦਾ ਹੈ। ਮੋਰ ਪੰਖੀ ਨੀਲੇ ਜਾਂ ਟੀਲ ਵਰਗਾ ਦੱਸਿਆ ਗਿਆ ਇਹ ਰੰਗ ਮਨੁੱਖੀ ਅੱਖ ਸਿਰਫ਼ ਲੇਜ਼ਰ ਮੈਨੀਪੁਲੇਸ਼ਨ ਨਾਲ ਹੀ ਦੇਖ ਸਕਦੀ ਹੈ। ਹੁਣ ਤੱਕ ਦੁਨੀਆ ਦੇ ਸਿਰਫ਼ ਪੰਜ ਲੋਕਾਂ ਨੇ ਹੀ ਇਸ ਨੂੰ ਦੇਖਿਆ ਹੈ।
ਵਿਗਿਆਨੀਆਂ ਨੇ ਦੱਸਿਆ ਕਿ ਅੱਖ ਦੇ ਰੈਟਿਨਾ 'ਤੇ ਲੇਜ਼ਰ ਮਾਰ ਕੇ ਅੱਖ ਦੀ ਸੀਮਾ ਨੂੰ ਵਧਾਇਆ ਜਾਂਦਾ ਹੈ, ਜਿਸ ਤੋਂ ਬਾਅਦ ਹੀ ਇਸ ਰੰਗ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਰੰਗ ਦਾ ਅੰਦਾਜ਼ਾ ਲਗਾਉਣ ਲਈ ਇਕ ਫਿਰੋਜ਼ੀ ਰੰਗ ਦੀ ਤਸਵੀਰ ਜਾਰੀ ਕੀਤੀ ਹੈ, ਪਰ ਉਨ੍ਹਾਂ ਅਨੁਸਾਰ ਇਹ ਵੀ ਅਸਲੀ ਓਲੋ ਰੰਗ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕਰਦਾ।
ਵਿਗਿਆਨੀਆਂ ਨੇ ਅੱਗੇ ਕਿਹਾ ਕਿ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਇਸ ਰੰਗ ਨੂੰ ਕਾਗਜ਼ ਜਾਂ ਸਕ੍ਰੀਨ 'ਤੇ ਦਿਖਾ ਸਕੀਏ। ਉਨ੍ਹਾਂ ਕਿਹਾ ਕਿ ਇਹ ਰੰਗ ਹਾਲੇ ਫੋ਼ਨ ਜਾਂ ਟੀ.ਵੀ. ਸਕ੍ਰੀਨ 'ਤੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਵੀ.ਆਰ. ਟੈਕਨਾਲੌਜੀ ਤੋਂ ਵੀ ਬਹੁਤ ਦੂਰ ਦੀ ਗੱਲ ਹੈ। ਇਸ ਲਈ ਇਹ ਰੰਗ ਦੇਖਣ ਲਈ ਸਾਨੂੰ ਕੁਝ ਸਾਲ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e