''ਪਾਕਿਸਤਾਨ ''ਚ ''ਅੱਜ'' ਹੋ ਸਕਦਾ ਹੈ ਅਹਿਮ ਸਮਝੌਤਾ'', ਡੋਨਾਲਡ ਟਰੰਪ ਨੇ ਕੀਤਾ ਦਾਅਵਾ

Monday, Apr 20, 2026 - 08:14 PM (IST)

''ਪਾਕਿਸਤਾਨ ''ਚ ''ਅੱਜ'' ਹੋ ਸਕਦਾ ਹੈ ਅਹਿਮ ਸਮਝੌਤਾ'', ਡੋਨਾਲਡ ਟਰੰਪ ਨੇ ਕੀਤਾ ਦਾਅਵਾ

ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬਹੁਤ ਹੀ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਅਤੇ ਇਰਾਨ ਦਰਮਿਆਨ ਇਕ ਵੱਡਾ ਸਮਝੌਤਾ ਅੱਜ ਹੀ ਪਾਕਿਸਤਾਨ ਵਿੱਚ ਸਹੀਬੰਦ (Sign) ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਇਕ ਚੈਨਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮਝੌਤਾ ਇਸਲਾਮਾਬਾਦ ਵਿੱਚ ਅੰਤਿਮ ਰੂਪ ਲੈ ਸਕਦਾ ਹੈ।

 ਰਿਪੋਰਟਾਂ ਅਨੁਸਾਰ ਅਮਰੀਕਾ ਦਾ ਇਕ ਉੱਚ ਪੱਧਰੀ ਵਫ਼ਦ ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਲਈ ਇਸਲਾਮਾਬਾਦ ਵੱਲ ਰਵਾਨਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਵਾਰਤਾ ਕਰਵਾਉਣ ਲਈ ਸਰਗਰਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਇਰਾਨੀ ਰਾਜਦੂਤ ਨਾਲ ਵੀ ਮੁਲਾਕਾਤ ਕੀਤੀ ਸੀ।

ਹਾਲਾਂਕਿ, ਟਰੰਪ ਵੱਲੋਂ ਕੀਤੇ ਗਏ ਇਸ ਵੱਡੇ ਦਾਅਵੇ ਦੇ ਬਾਵਜੂਦ ਸਥਿਤੀ ਅਜੇ ਵੀ ਅਸਪੱਸ਼ਟ ਬਣੀ ਹੋਈ ਹੈ। ਇਸ ਸਮਝੌਤੇ ਵਿੱਚ ਤਹਿਰਾਨ (ਇਰਾਨ) ਦੀ ਸ਼ਮੂਲੀਅਤ ਨੂੰ ਲੈ ਕੇ ਅਜੇ ਵੀ ਭਾਰੀ ਅਨਿਸ਼ਚਿਤਤਾ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਰਾਨ ਨੇ ਕਿਸੇ ਵੀ ਵਫ਼ਦ ਨੂੰ ਗੱਲਬਾਤ ਲਈ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਟਰੰਪ ਨੇ ਇਰਾਨ ਨੂੰ ਬਿਜਲੀ ਘਰ ਅਤੇ ਪੁਲ ਤਬਾਹ ਕਰਨ ਦੀ ਸਿੱਧੀ ਧਮਕੀ ਦਿੱਤੀ ਸੀ ਅਤੇ ਆਪਣੇ 'ਲੌਕਡ ਇਨ ਮੋਡ' ਨੂੰ ਐਕਟੀਵੇਟ ਦੱਸਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸਲਾਮਾਬਾਦ ਵਿੱਚ ਇਹ ਮੁਲਾਕਾਤ ਸਫਲ ਹੁੰਦੀ ਹੈ ਜਾਂ ਫਿਰ ਤਣਾਅ ਹੋਰ ਵਧਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News