ਬ੍ਰੈਸਟ ਕੈਂਸਰ ਦੇ ਮਰੀਜ਼ਾਂ ''ਚ ਟਿਊਮਰ ਨੂੰ ਵਧਣ ਤੋਂ ਰੋਕਣ ਲਈ ਨਵੀਂ ਦਵਾਈ

07/29/2017 2:18:39 AM

ਮੈਲਬੋਰਨ— ਵਿਗਿਆਨੀਆਂ ਨੇ ਇਕ ਦਵਾਈ ਦਾ ਪਤਾ ਲਾਇਆ ਹੈ, ਜੋ ਬਿਨਾਂ ਕਿਸੇ ਮਾੜੇ ਪ੍ਰਭਾਵ ਤੋਂ ਐਡਵਾਂਸਡ ਛਾਤੀਆਂ ਦੇ ਕੈਂਸਰ ਤੋਂ ਪੀੜਤ ਔਰਤਾਂ ਵਿਚ ਟਿਊਮਰ ਵਧਣ ਤੋਂ ਰੋਕਣ ਲਈ ਐਂਟੀ ਹਾਰਮੋਨਲ ਇਲਾਜ ਦੇ ਪ੍ਰਭਾਵ ਨੂੰ ਦੁੱਗਣਾ ਕਰ ਸਕਦੀ ਹੈ। ਸੀ. ਡੀ. ਕੇ. 4 ਅਤੇ ਸੀ. ਡੀ. ਕੇ. 6 ਨਿਰੋਧਕ ਦਵਾਈਆਂ ਦੇ ਵਰਗ ਨੇ ਦਿਖਾਇਆ ਕਿ ਉਹ ਆਮ 'ਐਂਟੀ ਹਾਰਮੋਨ' ਇਲਾਜਾਂ ਦਾ ਪ੍ਰਭਾਵ ਦੁੱਗਣਾ ਕਰ ਸਕਦਾ ਹੈ, ਜਿਸ ਨਾਲ ਟਿਊਮਰ ਵਧਣ ਦੀ ਰਫਤਾਰ 'ਚ 10 ਤੋਂ 20 ਮਹੀਨੇ ਦੀ ਕਮੀ ਹੋ ਸਕਦੀ ਹੈ।
ਆਸਟ੍ਰੇਲੀਆ ਵਿਚ ਪੀਟਰ ਮੈਕੁਲਮ ਕੈਂਸਰ ਸੈਂਟਰ ਦੇ ਰਿਚਰਡ ਡੀ. ਬੋਇਰ ਨੇ ਕਿਹਾ ਕਿ ਟਾਮੋਕਸੀਫੇਨ ਵਰਗੇ ਐਂਟੀ ਹਾਰਮੋਨ ਇਲਾਜ ਐਡਵਾਂਸਡ ਹਾਰਮੋਨ ਡ੍ਰਿਵਨ ਬ੍ਰੈਸਟ ਕੈਂਸਰ ਤੋਂ ਪੀੜਤ ਔਰਤਾਂ ਵਿਚ ਕੈਂਸਰ ਦੀ ਵਾਪਸੀ ਵਿਚ ਦੇਰੀ ਕਰਨ ਜਾਂ ਉਸ ਨੂੰ ਰੋਕਣ ਲਈ ਅਤਿਅੰਤ ਪ੍ਰਭਾਵਸ਼ਾਲੀ ਹੈ। ਇਸ ਵਿਚਾਲੇ ਮਾੜੇ ਪ੍ਰਭਾਵ ਰਹਿਤ ਦਵਾਈ ਵੀ ਇਸ ਮਾਮਲੇ ਵਿਚ ਲਾਭਕਾਰੀ ਹੋ ਸਕਦੀ ਹੈ, ਜੋ ਬਹੁਤ ਉਤਸ਼ਾਹਿਤ ਕਰਨ ਵਾਲੀ ਗੱਲ ਹੈ। ਡੀ. ਬੋਇਰ ਨੇ ਕਿਹਾ ਕਿ ਸਾਡੇ ਕੋਲ ਚੰਗੀਆਂ ਕੀਮੋਥੈਰੇਪੀ ਦਵਾਈਆਂ ਹਨ ਪਰ ਇਨ੍ਹਾਂ ਦੇ ਮਾੜੇ ਪ੍ਰਭਾਵ ਵੀ ਹਨ। ਇਨ੍ਹਾਂ ਲਈ ਇੰਟ੍ਰਾਵੀਨਸ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹੀ ਦਵਾਈ ਦਾ ਮਿਸ਼ਰਣ ਹੋਵੇ ਤਾਂ ਕੀਮੋਥੈਰੇਪੀ ਦੀ ਲੋੜ ਨੂੰ 10 ਤੋਂ 30 ਮਹੀਨੇ ਟਾਲਿਆ ਜਾ ਸਕਦਾ ਹੈ।


Related News