ਨਿਊਜਰਸੀ 'ਚ ਸੰਘੀ ਜੱਜ ਦੇ 20 ਸਾਲਾ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ, ਪਤੀ ਗੰਭੀਰ ਜ਼ਖ਼ਮੀ

Tuesday, Jul 21, 2020 - 11:34 AM (IST)

ਨਿਊਜਰਸੀ 'ਚ ਸੰਘੀ ਜੱਜ ਦੇ 20 ਸਾਲਾ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ, ਪਤੀ ਗੰਭੀਰ ਜ਼ਖ਼ਮੀ

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨ ਨਿਊਜਰਸੀ ਵਿੱਚ ਇੱਕ ਸੰਘੀ ਜੱਜ ਦੇ 20 ਸਾਲਾ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਪਤੀ ਨੂੰ ਨਿਊਬਰੌਸਵਿੱਕ ਟਾਊਨ ਵਿਚ ਸਥਿਤ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ।ਜਦਕਿ ਲਾਤੀਨੀ ਮੂਲ ਨਾਲ ਸੰਬੰਧ ਰੱਖਣ ਵਾਲੀ ਨਿਊਜਰਸੀ ਸੂਬੇ ਦੇ ਸਿਟੀ ਨਿਊਆਰਕ (Newark) ਯੂ.ਐਸ ਡ੍ਰਿਸਟਿਕ ਕੋਰਟ ਨਿਊਆਰਕ ਵਿਚ ਜੱਜ ਅਸਤਰ ਸਲਾਸ ਨੂੰ ਕੋਈ ਵੀ ਸੱਟ ਨਹੀਂ ਲੱਗੀ ਅਤੇ ਉਹ ਘਟਨਾ ਵਾਪਰਨ ਤੋਂ ਪਹਿਲੇ ਹੀ ਆਪਣੇ ਘਰ ਦੇ ਬੈਸਮੈਂਟ ਵਿੱਚ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। 

ਉਸ ਦਾ 20 ਸਾਲਾ ਬੇਟਾ ਜਦੋਂ ਆਪਣੇ ਪਿਤਾ ਮਾਰਕ ਐਂਡਰਲ 'ਤੇ ਹਥਿਆਬੰਦ ਹਮਲਾਵਰ ਵੱਲੋਂ ਗੋਲੀਆਂ ਚਲਾਉਣ 'ਤੇ ਬਚਾਅ ਲਈ ਆਇਆ ਤਾਂ ਹਮਲਾਵਰ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲ਼ੀਆਂ ਨਾਲ ਜਖਮੀ ਹੋਏ ਜੱਜ ਦੇ ਪਤੀ ਮਾਰਕ ਐਂਡਰਲ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰ ਇਕ ਸ਼ੱਕੀ ਇਕ ਗੋਰੇ ਮੂਲ ਦਾ ਆਦਮੀ ਸੀ, ਜਿਸ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ। ਉਸ ਨੇ ਫੇਡੈਕਸ ਨਾਂ ਦੀ ਕੰਪਨੀ ਦੀ ਵਰਦੀ ਪਾਈ ਹੋਈ ਸੀ ਅਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਇਕ ਆਮ ਕਾਰ ਦੀ ਵਰਤੋਂ ਕੀਤੀ। 

 

ਅਮਰੀਕਾ ਵਿਚPunjabKesari ਜੱਜ ਅਸਤਰ ਸਾਲਸ ਦੇ ਬੇਟੇ ਦਾ ਇਹ ਕਤਲ ਫੈਡਰਲ ਜੱਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਧਮਕੀਆਂ ਦੇ ਵਾਧੇ ਨੂੰ ਵੀ ਉਜਾਗਰ ਕਰਦਾ ਹੈ।ਇਹ ਘਟਨਾ ਤਕਰੀਬਨ 5 ਵਜੇ ਸ਼ਾਮ ਐਤਵਾਰ ਨੂੰ ਵਾਪਰੀ ਜਦੋਂ ਬੰਦੂਕਧਾਰੀ ਨੇ ਪਰਿਵਾਰ ਦੇ ਉੱਤਰੀ ਨਿਊਬਰੌਸਵਿੱਕ ਟਾਊਨ ਵਿਚ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਲੇਡੀ ਜੱਜ ਦੇ ਪਤੀ ਐਂਡਰਲ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਪਹਿਲਾਂ ਗੋਲੀ ਉਸ ਨੂੰ  ਮਾਰੀ।ਆਪਣੇ ਪਿਤਾ ਦੇ ਬਚਾਅ ਲਈ ਜਦੋਂ ਬੇਟਾ ਆਇਆ ਤਾਂ ਹਮਲਾਵਰ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ ,ਜੋ ਮੋਕੇ ਤੇ ਮਾਰਿਆਂ ਗਿਆ। ਜੱਜ ਦਾ 20 ਸਾਲਾ ਪੁੱਤਰ ਜਿਸ ਦਾ ਨਾਂ ਡੇਨੀਅਲ ਸੀ, ਨਿਉੂਜਰਸੀ ਦੀ ਕੈਥੋਲਿਕ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸ਼ਖਸ ਨੇ ਬਟਰ ਚਿਕਨ ਖਾਣ ਲਈ ਚੁਕਾਏ 1.23 ਲੱਖ ਰੁਪਏ

ਉੱਧਰ ਫੇਡੈਕਸ ਕੰਪਨੀ ਦੇ ਬੁਲਾਰੇ ਜਿੰਮ ਮਸਿਲਕ ਨੇ ਆਪਣੇ ਇਕ ਬਿਆਨ ਵਿੱਚ ਕਿਹਾ,“ਅਸੀਂ ਮੀਡੀਆ ਦੀਆਂ ਰਿਪੋਰਟਾਂ ਤੋਂ ਹੀ ਇਸ ਘਟਨਾ ਬਾਰੇ ਜਾਣੂ ਹੋਏ ਹਾਂ ਅਤੇ ਜਾਂਚ ਅਧਿਕਾਰੀਆਂ ਨੂੰ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ।” ਨਿਊਜਰਸੀ ਦੇ ਮੇਅਰ ਨੇ ਕਿਹਾ ਕਿ ਜਾਂਚਕਰਤਾ ਹੁਣ ਸ਼ੱਕੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ “ਇੱਕ ਜੱਜ ਹੋਣ ਦੇ ਨਾਤੇ, ਉਸ ਨੂੰ ਸਮੇਂ-ਸਮੇਂ 'ਤੇ ਧਮਕੀਆਂ ਵੀ ਮਿਲਦੀਆਂ ਸਨ ਪਰ ਹਰ ਕੋਈ ਕਹਿ ਰਿਹਾ ਹੈ ਕਿ ਹਾਲ ਹੀ ਵਿੱਚ ਕੁਝ ਨਹੀਂ ਹੋਇਆ। ਐਫਬੀਆਈ ਦੇ ਦਫਤਰ ਨੇ ਕਿਹਾ, ਐਫਬੀਆਈ ਨੇ ਕਿਹਾ ਕਿ ਨਿਊਜਰਸੀ ਸੂਬੇ ਦੇ ਨੌਰਥ ਬਰੌਸਵਿੱਕ ਟਾਊਨਸ਼ਿਪ ਵਿੱਚ ਸਥਿਤ ਜੱਜ ਐਸਟਰ ਸਲਾਸ ਦੇ ਘਰ ਹੋਈ ਗੋਲੀਬਾਰੀ ਦੀ ਅਸੀਂ ਪੂਰੀ ਜਾਂਚ ਕਰ ਰਹੇ ਹਾਂ। ਅਸੀਂ ਇਕ ਵਿਸ਼ੇ ਦੀ ਭਾਲ ਕਰ ਰਹੇ ਹਾਂ ਅਤੇ ਪੁੱਛਦੇ ਹਾਂ ਕਿ ਕਿਸੇ ਕੋਲ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਉਹ ਐਫਬੀਆਈ ਨਿਊਆਰਕ ਨੂੰ ਕਾਲ ਕਰੋ।ਸੂਤਰਾਂ ਨੇ ਕਿਹਾ ਕਿ ਜੱਜ ਸਲਾਸ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲੀਆਂ ਸਨ।ਪਰ ਅਧਿਕਾਰੀ ਹੁਣ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕੀ ਇਨ੍ਹਾਂ ਪੁਰਾਣੀਆਂ ਧਮਕੀਆਂ ਅਤੇ ਗੋਲੀਬਾਰੀ ਵਿਚਕਾਰ ਕੋਈ ਸਬੰਧ ਹੈ।


author

Vandana

Content Editor

Related News