ਨਿਊਜਰਸੀ : ਸੀ. ਐੱਨ. ਐੱਨ. ਦੀ ਐਂਕਰ ਬੌਬੀ ਬੈਟਿਸਟਾ ਦੀ ਮੌਤ

03/04/2020 1:43:55 PM

ਨਿਊਜਰਸੀ, (ਰਾਜ ਗੋਗਨਾ)— ਸੀ. ਐੱਨ .ਐੱਨ. ਹੈੱਡਲਾਈਨ ਨਿਊਜਰਸੀ (ਅਮਰੀਕਾ ) ਦੇ ਐਂਕਰਾਂ ਵਿੱਚੋਂ ਇੱਕ ਬੌਬੀ ਬੈਟਿਸਟਾ ਦੀ ਬੀਤੇ ਦਿਨ ਮੌਤ ਹੋ ਗਈ । ਸੀ. ਐੱਨ .ਐੱਨ. ਦੇ ਬੁਲਾਰੇ ਨੇ ਦੱਸਿਆ ਕਿ ਉਸ ਨੂੰ ਸਰਵਾਈਕਲ ਦਾ ਕੈਂਸਰ ਸੀ। ਬੌਬੀ ਬੈਟਿਸਟਾ ਨਿਊਜਰਸੀ ਦੀ ਮੂਲ ਨਿਵਾਸੀ ਸੀ, ਜਿਸ ਦਾ ਪਰਿਵਾਰ ਬਾਸਕਿੰਗ ਰਿਜ ਵਿੱਚ ਰਹਿੰਦਾ ਸੀ। ਆਪਣੀ ਮੌਤ ਦੇ ਸਮੇਂ ਉਹ ਅਮਰੀਕਾ ਦੇ ਸੂਬੇ ਐਟਲਾਂਟਾ ਵਿੱਚ ਸੀ। ਬੌਬੀ ਬੈਟਿਸਟਾ ਇਕ ਦਲੇਰ ਅਤੇ ਨਿਡਰ ਐਂਕਰ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਬਾਕੀ ਸਭ ਲਈ ਸੋਚਦੀ ਸੀ ।ਬੈਟਿਸਟਾ ਦੇ ਪਤੀ ਜੋਹਨ ਬ੍ਰਾਈਮਲੋ ਨੇ ਉਸ ਦੀ ਮੌਤ 'ਤੇ ਦੁੱਖ ਪ੍ਰਗਟਾਇਆ। ਬੈਟਿਸਟਾ ਨੇ ਸੀ. ਐੱਨ .ਐੱਨ. ਵਿਖੇ ਲਗਾਤਾਰ 20 ਸਾਲ ਬਿਤਾਏ । ਉਸ ਨੇ “ਟਾਕਬੈਕ ਲਾਈਵ” ਦੀ ਵੀ ਮੇਜ਼ਬਾਨੀ ਵੀ ਕੀਤੀ ਸੀ।

70 ਦੇ ਦਹਾਕੇ ਦੇ ਅਖੀਰ ਵਿੱਚ ਬੈਟੀਸਟਾ ਨੇ ਉੱਤਰੀ ਕੈਰੋਲਿਨਾ ਦੇ ਰੈਲੇਹ ਵਿੱਚ ਇੱਕ ਐਂਕਰ ਅਤੇ ਨਿਰਮਾਤਾ ਵਜੋਂ ਸੇਵਾ ਨਿਭਾਈ। ਉਸ ਨੇ 1981 ਦੀ ਦਸਤਾਵੇਜ਼ੀ “ਫੈੱਡ ਅਪ ਵਿਅਰ ਫਾਇਰ” ਲਈ ਇਕ ਪੀਬੌਡੀ ਅਵਾਰਡ ਵੀ ਜਿੱਤਿਆ। ਬੈਟਿਸਟਾ ਨੂੰ “ਸ਼ਨੀਵਾਰ ਨਾਈਟ ਲਾਈਵ” ਵਿਚ ਸ਼ਾਮਲ ਕੀਤਾ ਗਿਆ ਸੀ, ਬਾਅਦ ਵਿਚ ਵਿਅੰਗਾਤਮਕ ਨਿਊਜ ਸਾਈਟ ਨੈਟਵਰਕ ਲਈ ਪਾਰਟ-ਟਾਈਮ ਐਂਕਰ ਬਣ ਗਈ ਸੀ।


Related News