ਅਮਰੀਕਾ ''ਚ ਨਵਾਂ ਚੱਕਰਵਾਤੀ ਤੂਫਾਨ ਆਉਣ ਦਾ ਖਤਰਾ

08/21/2020 11:59:33 PM

ਮੈਕਸੀਕੋ ਸਿਟੀ - ਅਮਰੀਕਾ ਦੇ ਫਲੋਰੀਡਾ ਅਤੇ ਖਾੜੀ ਤੱਟ 'ਤੇ ਸੋਮਵਾਰ ਜਾਂ ਮੰਗਲਵਾਰ ਤੱਕ ਚੱਕਰਵਾਤੀ ਤੂਫਾਨ 'ਲਾਰਾ' ਦੇ ਪਹੁੰਚਣ ਦਾ ਖਤਰਾ ਮੰਡਰਾ ਰਿਹਾ ਹੈ । ਹੁਣ ਇਹ ਪੂਰਬੀ ਕੈਰੇਬੀਆ ਵਿਚ ਹੈ। ਇਸ ਤੋਂ ਇਲਾਵਾ ਮੈਕਸੀਕੋ ਦੇ ਯੂਕੇਟਨ ਪ੍ਰਾਇਦੀਪ ਨਾਲ ਇਕ ਪਾਸੇ ਤੂਫਾਨ ਦੇ ਅਮਰੀਕਾ ਨਾਲ ਟਕਰਾਉਣ ਦੀ ਸੰਭਾਵਨਾ ਹੈ।

ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਮੁਤਾਬਕ ਨਵਾਂ ਚੱਕਰਵਾਤੀ ਤੂਫਾਨ ਸ਼ੁੱਕਰਵਾਰ ਸਵੇਰੇ ਉੱਤਰੀ ਲੀਵਾਰਡ ਪ੍ਰਾਇਦੀਪ ਦੇ ਪੂਰਬੀ-ਦੱਖਣੀ ਵਿਚ 370 ਕਿਲੋਮੀਟਰ ਦੂਰ ਸੀ। ਇਸ ਦੌਰਾਨ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਹਨ। ਇਹ 33 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਪੱਛਮ ਵੱਲ ਵਧ ਰਿਹਾ ਹੈ। ਤੂਫਾਨ ਕੇਂਦਰ ਨੇ ਕਿਹਾ ਹੈ ਕਿ ਇਹ ਦੁਬਾਰਾ ਵੀ ਬਣ ਸਕਦਾ ਹੈ। ਇਹ ਖਤਰਨਾਕ ਤੂਫਾਨ ਦਾ ਰੂਪ ਧਾਰ ਕੇ ਸੋਮਵਾਰ ਜਾਂ ਮੰਗਲਵਾਰ ਨੂੰ ਫਲੋਰੀਡਾ ਅਤੇ ਉਸ ਦੇ ਖਾੜੀ ਤੱਟ ਨਾਲ ਟੱਕਰਾ ਸਕਦਾ ਹੈ।


Khushdeep Jassi

Content Editor

Related News