ਫੈਲੀ ਇਹ ਨਵੀਂ ਬਿਮਾਰੀ, ਮੋਬਾਈਲ ਦੀ ਘੰਟੀ ਵੱਜਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਹੋ ਰਹੀ ਤੇਜ਼
Thursday, Jan 16, 2025 - 03:34 PM (IST)
ਇੰਟਰਨੈਸ਼ਨਲ ਡੈਸਕ- ਕੀ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਕਿਸੇ ਨੂੰ ਫ਼ੋਨ ਕੀਤਾ ਹੋਵੇ, ਪਰ ਤੁਸੀਂ ਮਨ ਵਿੱਚ ਹੀ ਸੋਚ ਰਹੇ ਹੋ ਕਿ ਉਹ ਫ਼ੋਨ ਨਾ ਹੀ ਚੁੱਕੇ? ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ "ਟੈਲੀਫੋਨੋਫੋਬੀਆ" ਹੋ ਸਕਦਾ ਹੈ। ਇਹ ਇੱਕ ਤਰ੍ਹਾਂ ਦਾ ਤਣਾਅ ਹੈ, ਜੋ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਇਸਨੂੰ "ਟੈਲੀਫੋਬੀਆ" ਜਾਂ "ਫੋਨ ਫੋਬੀਆ" ਵੀ ਕਿਹਾ ਜਾਂਦਾ ਹੈ। ਲੋਕਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਬ੍ਰਿਟੇਨ ਦੇ ਨੌਟਿੰਘਮ ਕਾਲਜ ਵਿੱਚ ਕੋਚਿੰਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਸ ਫੋਬੀਆ ਤੋਂ ਪੀੜਤ ਲੋਕਾਂ ਵਿਚ ਫੋਨ ਦੀ ਘੰਟੀ ਵੱਜਦੇ ਹੀ ਭਾਵਨਾਤਮਕ ਤੌਰ 'ਤੇ ਤਣਾਅਪੂਰਨ ਹੋਣਾ, ਦਿਲ ਦੀ ਧੜਕਣ ਵਧਣਾ ਅਤੇ ਫ਼ੋਨ 'ਤੇ ਗੱਲ ਕਰਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਵਰਗੇ ਲੱਛਣ ਸ਼ਾਮਲ ਹਨ।
ਇਹ ਵੀ ਪੜ੍ਹੋ: UAE 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ
ਟੈਲੀਫੋਨੋਫੋਬੀਆ ਦਾ ਅਰਥ ਹੈ ਫ਼ੋਨ ਕਾਲ ਕਰਨ ਜਾਂ ਚੁੱਕਣ ਦਾ ਡਰ। ਖੋਜ ਅਨੁਸਾਰ, ਇਹ ਇੱਕ ਕਿਸਮ ਦਾ ਸਮਾਜਿਕ ਡਰ ਹੈ। ਟੈਲੀਫੋਨੋਫੋਬੀਆ ਦੀ ਤੁਲਨਾ ਗਲੋਸੋਫੋਬੀਆ (ਸਟੇਜ 'ਤੇ ਬੋਲਣ ਦਾ ਡਰ) ਨਾਲ ਕੀਤੀ ਜਾਂਦੀ ਹੈ ਕਿਉਂਕਿ ਦੋਵਾਂ ਵਿੱਚ ਲੋਕਾਂ ਦੇ ਸਾਹਮਣੇ ਕੁੱਝ ਕਰਨਾ ਪੈਂਦਾ ਹੈ। ਵਿਦਿਆਰਥੀਆਂ ਨੂੰ ਕਲਾਸ ਵਿੱਚ ਸਿਖਾਇਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਫ਼ੋਨ ਆਉਂਦਾ ਹੈ ਤਾਂ ਉਹ ਕਿਵੇਂ ਗੱਲ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਰਿਹਾ ਹੈ ਅਤੇ ਉਹ ਟੈਲੀਫੋਬੀਆ ਤੋਂ ਠੀਕ ਹੋ ਰਹੇ ਹਨ।
ਇਹ ਵੀ ਪੜ੍ਹੋ: ਡੇਟਿੰਗ ਐਪ 'ਤੇ ਵੇਖ ਕੇ ਸ਼ਖਸ ਨੇ ਔਰਤ ਨੂੰ ਭੇਜਿਆ ਹੋਟਲ 'ਚ ਮਿਲਣ ਦਾ ਸੁਨੇਹਾ, ਸੱਚ ਜਾਣਦੇ ਹੀ ਭੱਜਿਆ
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਜ ਦੇ ਜ਼ਿਆਦਾਤਰ ਨੌਜਵਾਨ ਸਿਰਫ਼ ਮੈਸੇਜ ਰਾਹੀਂ ਹੀ ਗੱਲਬਾਤ ਕਰਦੇ ਹਨ। ਬਹੁਤ ਘੱਟ ਹੀ ਉਹ ਇੱਕ-ਦੂਜੇ ਨੂੰ ਫ਼ੋਨ ਕਰਦੇ ਹਨ ਅਤੇ ਗੱਲ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਫੋਨ 'ਤੇ ਫੰਬਲ ਹੁੰਦੇ ਹਨ। ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ 70 ਫੀਸਦੀ ਲੋਕ ਮੈਸੇਜ 'ਤੇ ਗੱਲ ਕਰਨਾ ਪਸੰਦ ਕਰਦੇ ਹਨ। ਕਿਉਂਕਿ ਇਹ ਉਨ੍ਹਾਂ ਦਾ ਕਮਫਰਟ ਜ਼ੋਨ ਹੈ। ਇਸੇ ਕਰਕੇ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8