ਦਿੱਲੀ ਏਅਰਪੋਰਟ ''ਤੇ ਵੱਡੀ ਕੁਤਾਹੀ ! ਇਮੀਗ੍ਰੇਸ਼ਨ ਏਰੀਆ ਤੋਂ ਫਰਾਰ ਹੋ ਗਿਆ ਬ੍ਰਿਟਿਸ਼ ਨਾਗਰਿਕ
Saturday, Nov 08, 2025 - 09:52 AM (IST)
ਨੈਸ਼ਨਲ ਡੈਸਕ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਵੱਡੀ ਸੁਰੱਖਿਆ ਕੁਤਾਹੀ ਸਾਹਮਣੇ ਆਈ ਹੈ, ਜਿੱਥੇ ਬੈਂਕਾਕ ਤੋਂ ਆਇਆ ਇਕ ਬ੍ਰਿਟਿਸ਼ ਨਾਗਰਿਕ ਕਥਿਤ ਤੌਰ ’ਤੇ ਇਮੀਗ੍ਰੇਸ਼ਨ ਏਰੀਆ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ 28 ਅਕਤੂਬਰ ਨੂੰ ਹੋਈ ਜਦੋਂ ਫਿਟਜ਼ ਪੈਟ੍ਰਿਕ ਨਾਮੀ ਬ੍ਰਿਟਿਸ਼ ਨਾਗਰਿਕ ਬੈਂਕਾਕ ਤੋਂ ਦਿੱਲੀ ਆਇਆ ਸੀ। ਪੁਲਸ ਨੇ ਦੱਸਿਆ ਕਿ ਪੈਟ੍ਰਿਕ ਨੂੰ ਥਾਈਲੈਂਡ ਦੇ ਰਸਤੇ ਬ੍ਰਿਟੇਨ ਦੇ ਹਵਾਲੇ ਕੀਤਾ ਜਾਣਾ ਸੀ ਪਰ ਦਿੱਲੀ ਪਹੁੰਚਣ ਦੇ ਬਾਅਦ ਉਹ ਅਧਿਕਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਅਤੇ ਰਸਮੀ ਕਾਰਵਾਈ ਤੋਂ ਪਹਿਲਾਂ ਹੀ ਹਵਾਈ ਅੱਡੇ ਤੋਂ ਬਾਹਰ ਨਿਕਲ ਗਿਆ।
