ਹੋਰ ਸਖ਼ਤ ਹੋਣ ਜਾ ਰਹੇ UK ਦੇ ਇਮੀਗ੍ਰੇਸ਼ਨ ਨਿਯਮ ! 'ਡੈਨਮਾਰਕ ਮਾਡਲ' ਅਪਣਾਉਣ ਦੀ ਚੱਲ ਰਹੀ ਤਿਆਰੀ

Monday, Nov 10, 2025 - 09:47 AM (IST)

ਹੋਰ ਸਖ਼ਤ ਹੋਣ ਜਾ ਰਹੇ UK ਦੇ ਇਮੀਗ੍ਰੇਸ਼ਨ ਨਿਯਮ ! 'ਡੈਨਮਾਰਕ ਮਾਡਲ' ਅਪਣਾਉਣ ਦੀ ਚੱਲ ਰਹੀ ਤਿਆਰੀ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵਧਦੀ ਇਮੀਗ੍ਰੇਸ਼ਨ ਨਾਲ ਨਜਿੱਠਣ ਲਈ ‘ਡੈਨਮਾਰਕ ਮਾਡਲ’ ਅਪਣਾਉਣ ’ਤੇ ਵਿਚਾਰ ਕਰ ਰਹੇ ਹਨ, ਜਿਸ ’ਚ ਸਖ਼ਤ ਕੰਟਰੋਲ ਅਤੇ ਪਨਾਹ ਲੈਣ ਦੀ ਪ੍ਰਣਾਲੀ ’ਚ ਮਾਮੂਲੀ ਤਬਦੀਲੀ ਕਰਨ ਦੀ ਯੋਜਨਾ ਸ਼ਾਮਲ ਹੈ। 

ਡੈਨਮਾਰਕ ਨੂੰ ਯੂਰਪ ’ਚ ਇਮੀਗ੍ਰੇਸ਼ਨ ਦੇ ਮਾਮਲਿਆਂ ’ਚ ਸਭ ਤੋਂ ਸਖ਼ਤ ਦੇਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ। ਖ਼ਬਰ ਹੈ ਕਿ ਮਹਿਮੂਦ ਨੇ ਹਾਲ ਹੀ ’ਚ ਗ੍ਰਹਿ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੂੰ ਡੈਨਮਾਰਕ ਮਾਡਲ ਦਾ ਅਧਿਐਨ ਕਰਨ ਲਈ ਕੋਪੇਨਹੇਗਨ ਭੇਜਿਆ ਹੈ ਤਾਂ ਕਿ ਉਸ ਮਾਡਲ ਨੂੰ ਬ੍ਰਿਟੇਨ ’ਚ ਵੀ ਲਾਗੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਟਰੰਪ ਨੇ ਆਪਣੀ 'ਟੈਰਿਫ਼' ਨੀਤੀ ਦਾ ਕੀਤਾ ਬਚਾਅ, ਵਿਰੋਧ ਕਰਨ ਵਾਲਿਆਂ ਨੂੰ ਕਿਹਾ- 'ਮੂਰਖ'

ਡੈਨਮਾਰਕ ਸੰਘਰਸ਼ਸ਼ੀਲ ਖੇਤਰਾਂ ਤੋਂ ਆ ਕੇ ਸਫਲਤਾਪੂਰਵਕ ਪਨਾਹ ਹਾਸਲ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਸਿਰਫ ਅਸਥਾਈ ਤੌਰ ’ਤੇ ਉਦੋਂ ਤੱਕ ਹੀ ਰਹਿਣ ਦੀ ਇਜ਼ਾਜਤ ਦਿੰਦਾ ਹੈ, ਜਦੋਂ ਤੱਕ ਸਰਕਾਰ ਉਨ੍ਹਾਂ ਦੇ ਆਪਣੇ ਦੇਸ਼ਾਂ ਨੂੰ ਉਨ੍ਹਾਂ ਦੇ ਵਾਪਸ ਪਰਤਣ ਲਈ ਸੁਰੱਖਿਅਤ ਐਲਾਨ ਨਹੀਂ ਕਰ ਦਿੰਦੀ। ਰਿਪੋਰਟ ਮੁਤਾਬਕ ਡੈਨਮਾਰਕ ’ਚ ਪਰਿਵਾਰ ਨਾਲ ਰਹਿਣ ਲਈ ਸਖਤ ਨਿਯਮਾਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਦਾ ਧਿਆਨ ਵੀ ਖਿੱਚਿਆ ਹੈ।

ਇਸ ’ਚ ਵਿੱਤੀ ਜ਼ਰੂਰਤਾਂ ਅਤੇ ਜਬਰੀ ਵਿਆਹ ਨੂੰ ਰੋਕਣ ਲਈ ਰਹਿਣ ਦੇ ਅਧਿਕਾਰ ਵਾਸਤੇ 24 ਸਾਲ ਤੋਂ ਵੱਧ ਦੀ ਉਮਰ ਹੱਦ ਅਤੇ ਦੇਸ਼ ’ਚ ਪ੍ਰਵਾਸੀ ਬਸਤੀਆਂ ਦੇ ਨਿਰਮਾਣ ਨੂੰ ਰੋਕਣ ਲਈ ਸਖ਼ਤ ਰਿਹਾਇਸ਼ੀ ਨਿਯਮ ਸ਼ਾਮਲ ਹਨ। ਬ੍ਰਿਟੇਨ ’ਚ ਰਹਿਣ ਦੀ ਇੱਛੁਕ ਸ਼ਰਣਾਰਥੀਆਂ ਨੂੰ ਉੱਚ ਪੱਧਰ ਦੀ ਅੰਗਰੇਜ਼ੀ ਸਿੱਖਣੀ ਹੋਵੇਗੀ ਅਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਹੈ। ਪਨਾਹ ਮਿਲਣ ’ਤੇ ਉਨ੍ਹਾਂ ਨੂੰ ਆਪਣੀ ਰਿਹਾਇਸ਼ ਅਤੇ ਹੋਰ ਸੁਵਿਧਾਵਾਂ ਦਾ ਖਰਚ ਵੀ ਭਰਨਾ ਪੈ ਸਕਦਾ ਹੈ।


author

Harpreet SIngh

Content Editor

Related News