ਅਰਥ ਵਿਵਸਥਾ ਖੋਲਣ ਦੇ ਚੱਕਰ ''ਚ ਜਰਮਨੀ ਤੇ ਕੋਰੀਆ ''ਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ

Sunday, May 10, 2020 - 02:22 AM (IST)

ਰੋਮ - ਦੱਖਣੀ ਕੋਰੀਆ ਦੀ ਰਾਜਧਾਨੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਜੁੜੇ ਨਵੇਂ ਖੇਤਰ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਨੂੰ 2100 ਬਾਰ ਅਤੇ ਨਾਈਟ ਸਪਾਟ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਜਰਮਨੀ ਵੀ ਬੂਚੜਖਾਨਿਆਂ ਵਿਚ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਾਂ 'ਤੇ ਕਾਬੂ ਪਾਉਣ ਦਾ ਯਤਨ ਕਰ ਰਿਹਾ ਹੈ। ਇਨਾਂ ਹਾਲਾਤ ਨੇ ਅਰਥ ਵਿਵਸਥਾਂਵਾਂ ਨੂੰ ਖੋਲਣ ਵਿਚ ਆਉਣ ਵਾਲੇ ਜ਼ੋਖਮ ਨੂੰ ਰੇਖਾਂਕਿਤ ਕੀਤਾ ਹੈ। ਬੇਲਾਰੂਸ ਜਿਥੇ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਬਾਵਜੂਦ ਲਾਕਡਾਊਨ ਨਹੀਂ ਕੀਤਾ ਗਿਆ ਹੈ, ਉਥੇ ਵਿਕਟਰੀ ਡੇਅ ਦੇ ਦਿਨ ਹਜ਼ਾਰਾਂ ਲੋਕ ਇਸ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਜਦਕਿ ਰੂਸ ਵਿਚ ਬਹੁਤ ਹੀ ਮਾਮੂਲੀ ਪੱਧਰ 'ਤੇ ਪ੍ਰੋਗਰਾਮ ਹੋਇਆ।

ਦੁਨੀਆ ਦੇ ਹੋਰਨਾਂ ਹਿੱਸਿਆਂ ਵਿਚ, ਅਮਰੀਕਾ ਅਤੇ ਕੋਵਿਡ-19 ਤੋਂ ਪ੍ਰਭਾਵਿਤ ਹੋਰਨਾਂ ਦੇਸ਼ਾਂ ਵਿਚ ਇਹ ਵਿਚਾਰ ਚੱਲ ਰਿਹਾ ਹੈ ਕਿ ਵਾਇਰਸ ਦੀ ਦੂਜੀ ਲਹਿਰ ਤੋਂ ਬਚਦੇ ਹੋਏ ਕਿਸ ਤਰ੍ਹਾਂ ਕਾਰੋਬਾਰਾਂ ਅਤੇ ਜਨਤਕ ਗਤੀਵਿਧੀਆਂ 'ਤੇ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਸਕੇ। ਜਰਮਨੀ ਅਤੇ ਦੱਖਣੀ ਕੋਰੀਆ ਦੋਹਾਂ ਦੇਸ਼ਾਂ ਨੇ ਡੂੰਘੀ ਜਾਂਚ ਕੀਤੀ ਹੈ ਅਤੇ ਪ੍ਰਭਾਵਿਤਾਂ ਦੇ ਸੰਪਰਕਾਂ ਨੂੰ ਲੱਭਿਆ ਹੈ ਇਸ ਲਈ ਇਥੇ ਵੱਡੇ ਪੈਮਾਨੇ 'ਤੇ ਮੌਤਾਂ ਨਹੀਂ ਹੋਈਆਂ। ਦੱਖਣੀ ਕੋਰੀਆ ਵਿਚ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ ਇਸ ਲਈ ਸਰਕਾਰ ਨੇ ਪਾਬੰਦੀਆਂ ਵਿਚ ਢਿੱਲ ਦਿੱਤੀ ਪਰ ਸਿਓਲ ਵਿਚ ਹਜ਼ਾਰਾਂ ਨਾਈਟ ਕਲੱਬਾਂ, ਬਾਰ ਅਤੇ ਡਿਸਕੋ ਬੰਦ ਕਰਨੇ ਪਏ ਕਿਉਂਕਿ ਸਾਹਮਣੇ ਆਏ ਵਾਇਰਸ ਦੇ ਕਈ ਦਰਜਨ ਮਾਮਲੇ ਕਲੱਬ ਜਾਣ ਵਾਲੇ ਲੋਕਾਂ ਦੇ ਹਨ। ਜਰਮਨੀ ਵਿਚ 3 ਬੂਚੜਖਾਨਿਆਂ ਵਿਚ ਵਾਇਰਸ ਦੇ ਨਵੇਂ ਸਾਹਮਣੇ ਆਏ। ਜਰਮਨੀ ਦੇ ਵਿਦੇਸ਼ ਮੰਤਰੀ ਹੇਇਕੋ ਮਾਸ ਨੇ ਆਖਿਆ ਕਿ ਯੂਰਪ ਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹ ਇਸ ਦੇ ਲਈ ਤਿਆਰ ਨਹੀਂ ਹੈ। ਜਾਂਸ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਦੁਨੀਆ ਭਰ ਵਿਚ ਵਾਇਰਸ ਦੇ 40 ਲੱਖ ਤੋਂ ਜ਼ਿਆਦਾ ਮਾਮਲੇ ਪਾਏ ਗਏ ਹਨ ਅਤੇ 2.75 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।


Khushdeep Jassi

Content Editor

Related News