ਮਾਰਕ ਕਾਰਨੀ ਦੀ ਅਗਵਾਈ ''ਚ ਕੈਨੇਡਾ ਦੀ ਨਵੀਂ ਕੈਬਿਨਟ ਦਾ ਗਠਨ

Wednesday, May 14, 2025 - 11:28 AM (IST)

ਮਾਰਕ ਕਾਰਨੀ ਦੀ ਅਗਵਾਈ ''ਚ ਕੈਨੇਡਾ ਦੀ ਨਵੀਂ ਕੈਬਿਨਟ ਦਾ ਗਠਨ

ਵੈਨਕੂਵਰ (ਮਲਕੀਤ ਸਿੰਘ)- ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਜੇਤੂ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ  ਰਾਜਧਾਨੀ ਔਟਵਾ ਵਿਚ ਸਥਿਤ ਰੀਡੂ ਹਾਲ ਵਿਚ ਅਯੋਜਿਤ ਇੱਕ ਸਮਾਗਮ ਦੌਰਾਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 29 ਕੈਬਿਨਟ ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਗਵਰਨਰ ਜਰਨਲ ਮੈਰੀ ਸਾਈਮਨ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਸਹੁੰ ਚੁਕਾਈ ਗਈ| 

ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦਾ ਵਰਕ ਵੀਜ਼ਾ ਦੇਣ ਵਾਲਾ ਦੇਸ਼ ਬਣਿਆ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ

ਨਵੇਂ ਬਣੇ ਮੰਤਰੀ ਮੰਡਲ ਵਿਚ ਕੁਝ ਪੁਰਾਣੇ ਚਿਹਰਿਆਂ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ 13 ਮੰਤਰੀ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜਨਗੇ। ਇਹਨਾਂ ਮੰਤਰੀਆਂ ਦੀ ਸੂਚੀ ਵਿਚ ਭਾਰਤੀ ਮੂਲ ਨਾਲ ਸੰਬੰਧਿਤ ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ, ਮਨਿੰਦਰ ਸਿੱਧੂ ਨੂੰ ਕੌਮਾਂਤਰੀ ਵਪਾਰ ਵਿਭਾਗ, ਰਣਦੀਪ ਸਰਾਏ ਅਤੇ ਰੂਬੀ ਸਹੋਤਾ ਨੂੰ ਰਾਜ ਮੰਤਰੀਆਂ ਵਜੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅੱਜ ਦੇ ਸਮਾਗਮ ਦੇ ਅਖੀਰ ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਕੈਨੇਡਾ ਦੀ ਕੌਮੀ ਏਕਤਾ, ਆਰਥਿਕ ਪੁਨਰ ਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਅਗਵਾਈ ਲਈ ਯਤਨਸ਼ੀਲ ਰਹੇਗੀ। ਅਤੇ ਸਰਕਾਰ ਨਵੀਆਂ ਦਿਸ਼ਾਵਾਂ ਵਿਚ ਅੱਗੇ ਵਧਦਿਆਂ ਕਨੇਡੀਅਨ ਲੋਕਾਂ ਦੀ ਭਲਾਈ ਸਮੇਤ ਦੇਸ਼ ਦੀ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8t

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News