ਨੀਦਰਲੈਂਡਰ ਦੀ ਰਾਜਕੁਮਾਰੀ ਨੇ 14 ਕਰੋੜ ਦਾ ਭੱਤਾ ਲੈਣ ਤੋਂ ਕੀੇਤਾ ਇਨਕਾਰ

Thursday, Jun 17, 2021 - 05:57 PM (IST)

ਐਮਸਟਰਡਮ: ਡਚ ਸਿੰਹਾਸਨ ਦੀ ਉਤਰਾਧਿਕਾਰੀ ਅਤੇ ਨੀਦਰਲੈਂਡਰ ਦੀ ਰਾਜਕੁਮਾਰੀ ਅਮਾਲੀਆ ਨੇ ਉਨ੍ਹਾਂ ਨੂੰ ਮਿਲਣ ਵਾਲਾ 14 ਕਰੋੜ ਦਾ ਸਾਲਾਨਾ ਭੱਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਕੁਮਾਰੀ ਅਮਾਲੀਆ ਰਾਜਾ ਵਿਲੀਅਮ ਅਲੈਕਜੈਂਡਰ ਦੀ ਸਭ ਤੋਂ ਛੋਟੀ ਧੀ ਹੈ। ਅਮਾਲੀਆ 7 ਦਸੰਬਰ 2021 ਨੂੰ 18 ਸਾਲ ਦੀ ਹੋ ਜਾਏਗੀ। 18 ਸਾਲ ਪੂਰੇ ਹੋਣ ’ਤੇ ਰਾਜਕੁਮਾਰੀ ਭੱਤੇ ਦੀ ਹਕਦਾਰ ਹੋ ਜਾਏਗੀ ਪਰ ਸ਼ੁੱਕਰਵਾਰ ਨੂੰ ਰਾਜਕੁਮਾਰੀ ਨੇ ਡਚ ਪ੍ਰਧਾਨ ਮੰਤਰੀ ਮਾਰਕ ਰੂਟ ਨੂੰ ਇਕ ਪੱਤਰ ਲਿਖ ਕੇ ਭੱਤਾ ਨਾ ਲੈਣ ਸਬੰਧੀ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ।

ਪੱਤਰ ਵਿਚ ਰਾਜਕੁਮਾਰੀ ਨੇ ਰਕਮ ਦੇ ਬਾਰੇ ਵਿਚ ਲਿਖਿਆ, ‘ਜਦੋਂ ਤੱਕ ਮੈਂ ਬਦਲੇ ਵਿਚ ਕੁੱਝ ਨਹੀਂ ਕਰਦੀ, ਉਦੋਂ ਤੱਕ ਮੈਂ ਇਹ ਨਹੀਂ ਲੈ ਸਕਦੀ।’ ਉਨ੍ਹਾਂ ਕਿਹਾ ਹੈ ਕਿ ਇਹ ਔਖਾ ਸਮਾਂ ਹੈ, ਖ਼ਾਸ ਕਰਕੇ ਕੋਰੋਨਾ ਦਰਮਿਆਨ ਵਿਦਿਆਰਥੀਆਂ ਲਈ। ਇਸ ਲਈ ਕਾਲਜ ਪੂਰਾ ਕਰਨ ਤੋਂ ਪਹਿਲਾਂ ਉਹ ਵਿਰਾਸਤ ਦੇ ਤੌਰ ’ਤੇ ਮਿਲੇ ਇਸ ਅਧਿਕਾਰ ਦਾ ਤਿਆਗ ਕਰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਹਾਈ ਸਕੂਲ ਗ੍ਰੈਜੂਏਸ਼ਨ ਨੂੰ ਪੂਰਾ ਕੀਤਾ ਹੈ। 


cherry

Content Editor

Related News