ਨੀਦਰਲੈਂਡ ''ਚ ਇਕ ਹਫਤੇ ਤੱਕ ਮਨਾਈ ਜਾਵੇਗੀ 150ਵੀਂ ਗਾਂਧੀ ਜਯੰਤੀ

Sunday, Sep 22, 2019 - 06:01 PM (IST)

ਨੀਦਰਲੈਂਡ ''ਚ ਇਕ ਹਫਤੇ ਤੱਕ ਮਨਾਈ ਜਾਵੇਗੀ 150ਵੀਂ ਗਾਂਧੀ ਜਯੰਤੀ

ਹੇਗ (ਬਿਊਰੋ)— ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਨੀਦਰਲੈਂਡ ਵਿਚ ਗੈਰ ਹਿੰਸਾ ਲਈ ਗਾਂਧੀ ਮਾਰਚ ਸਮੇਤ ਕਈ ਜਨਤਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਪ੍ਰੋਗਰਾਮ ਭਾਰਤੀ ਦੂਤਘਰ ਵੱਲੋਂ ਗਾਂਧੀ ਗੈਰ ਹਿੰਸਾ ਫਾਊਂਡੇਸ਼ਨ (Gandhi Non-Violence Foundation) ਅਤੇ ਹੋਰ ਸਮੂਹਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਵਿਚ ਇਕ ਸਾਈਕਲ ਰੈਲੀ, ਮਹਾਤਮਾ ਗਾਂਧੀ ਦੇ ਜੀਵਨ 'ਤੇ ਇਕ ਪ੍ਰਦਰਸ਼ਨੀ ਅਤੇ ਇਕ ਯਾਦਗਾਰੀ ਬੈਠਕ ਸ਼ਾਮਲ ਹੈ।

ਭਾਰਤੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਉਤਸਵ 29 ਸਤੰਬਰ ਨੂੰ ਗਾਂਧੀ ਦੇ ਸਾਦਗੀ ਅਤੇ ਸਥਿਰਤਾ ਵਾਲੇ ਵਿਚਾਰਾਂ ਦੇ ਬਾਰੇ ਵਿਚ ਜਾਗਰੂਕਤਾ ਫੈਲਾਉਣ ਲਈ ਸਾਈਕਲ ਰੈਲੀ ਦੇ ਨਾਲ ਸ਼ੁਰੂ ਕੀਤਾ ਜਾਵੇਗਾ। ਹੇਗ ਸ਼ਹਿਰ ਵਿਚ ਰੈਲੀ ਭਾਰਤ ਦੇ ਦੂਤਘਰ ਤੋਂ ਸ਼ੁਰੂ ਹੋਵੇਗੀ ਅਤੇ ਵੱਕਾਰੀ ਪੀਸ ਪੈਲੇਸ, ਸੰਸਦ ਅਤੇ ਸਭ ਤੋਂ ਲੋਕਪ੍ਰਿਅ ਸਮੁੰਦਰੀ ਤੱਟੀ ਰਿਜ਼ੌਰਟ ਤੋਂ ਲੰਘਦੀ ਹੋਈ ਭਾਰਤੀ ਦੂਤਘਰ ਵਿਚ ਵਾਪਸੀ ਕਰੇਗੀ। 1 ਅਕਤੂਬਰ ਤੋਂ 4 ਅਕਤੂਬਰ ਤੱਕ 'ਲਾਈਫ ਐਂਡ ਮੈਸੇ ਆਫ ਗਾਂਧੀ' 'ਤੇ ਇਕ ਪ੍ਰਦਰਸ਼ਨੀ ਦਾ ਆਯੋਜਨ ਹੇਗ ਦੇ ਸਿਟੀ ਹਾਲ ਦੇ ਐਟ੍ਰੀਯਮ ਵਿਚ ਕੀਤਾ ਜਾਵੇਗਾ। 

ਡਚ ਵਿਚ ਪ੍ਰਦਰਸ਼ਨੀ ਦਰਸ਼ਕਾਂ ਨੂੰ ਮਹਾਤਮਾ ਗਾਂਧੀ ਦੇ ਜੀਵਨ ਦੇ ਮਹੱਤਵਪੂਰਣ ਪੜਾਆਂ ਨੂੰ ਦਿਖਾਏਗੀ। 24 ਸਤੰਬਰ ਤੋਂ 3 ਅਕਤੂਬਰ ਤੱਕ ਵਾਲੰਟੀਅਰ ਨੀਦਰਲੈਂਡ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ 'ਫਾਲੋ ਦੀ ਮਹਾਤਮਾ' ਮੁਹਿੰਮ ਚਲਾਉਣਗੇ। ਇਸ ਸਕੂਲ ਪ੍ਰਾਜੈਕਟ ਜ਼ਰੀਏ 25 ਤੋਂ ਵੱਧ ਸਕੂਲਾਂ ਅਤੇ 1,600 ਤੋਂ ਵੱਧ ਬੱਚਿਆਂ ਤੱਕ ਪਹੁੰਚਿਆ ਜਾਵੇਗਾ। ਗੈਰ ਹਿੰਸਾ ਦੇ ਅੰਤਰਰਾਸ਼ਟਰੀ ਦਿਵਸ 2 ਅਕਤੂਬਰ ਨੂੰ ਗੈਰ ਹਿੰਸਾ ਦੇ ਸੰਦੇਸ਼ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਹੇਗ ਸ਼ਹਿਰ ਦੇ ਮਾਧਿਅਮ ਨਾਲ 'ਗਾਂਧੀ ਮਾਰਚ ਫੌਰ ਨੌਨ ਵਾਈਲੈਂਸ' ਵੱਲੋਂ ਨਿਸ਼ਾਨਬੱਧ ਕੀਤਾ ਜਾਵੇਗਾ। ਲੱਗਭਗ 300 ਸਕੂਲੀ ਬੱਚੇ ਅਤੇ 150 ਬਾਲਗ ਮਾਰਚ ਵਿਚ ਹਿੱਸਾ ਲੈਣਗੇ। ਇਹ ਹੌਬਮਾਪੇਨਿਲ ਵਿਚ ਗਾਂਧੀ ਮੂਰਤੀ ਤੋਂ ਸ਼ੁਰੂ ਹੋਵੇਗਾ ਅਤੇ ਵੱਕਾਰੀ ਪੀਸ ਪੈਲੇਸ ਵਿਚ ਖਤਮ ਹੋਵੇਗਾ। 

ਰੈਲੀ ਨੂੰ ਭਾਰਤੀ ਰਾਜਦੂਤ ਵੀਨੂੰ ਰਾਜਾਮੋਨੀ ਅਤੇ ਹੋਰ ਪਤਵੰਤੇ ਪੀਸ ਪੈਲੇਸ ਦੇ ਵਿਹੜੇ ਵਿਚ ਸੰਬੋਧਿਤ ਕਰਨਗੇ। ਇਸ ਮਗਰੋਂ ਪੀਸ ਪੈਲੇਸ ਵਿਚ ਇਕ ਪੌਦਾ ਲਗਾਇਆ ਜਾਵੇਗਾ। ਮਹਾਤਮਾ ਗਾਂਧੀ ਦੇ ਸੰਦੇਸ਼ ਵਾਲੀ ਇਕ ਤਖਤੀ ਨੂੰ ਪੌਦੇ 'ਤੇ ਲਗਾਇਆ ਜਾਵੇਗਾ। ਇਸ ਦੇ ਇਲਾਵਾ ਹੇਗ, ਐਮਸਟਰਡਮ, ਉਟਰੇਚ ਅਤੇ ਜ਼ੋਏਟਮੇਅਰ (Zoetermeer)ਵਿਚ ਗਾਂਧੀ ਦੀ ਮੂਰਤੀ ਲਗਾਈ ਜਾਵੇਗੀ, ਜਿੱਥੇ ਲੋਕ ਸ਼ਰਧਾਂਜਲੀ ਦੇਣਗੇ ਅਤੇ ਸਪੀਚ, ਸਿੰਗਿਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।


author

Vandana

Content Editor

Related News