ਨੇਤਨਯਾਹੂ ਦੇ ਸਾਬਕਾ ਸਹਿਯੋਗੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ''ਚ ਉਨ੍ਹਾਂ ਖ਼ਿਲਾਫ਼ ਦਿੱਤੀ ਗਵਾਹੀ

Monday, Nov 22, 2021 - 04:30 PM (IST)

ਯੇਰੂਸ਼ਲਮ (ਏਪੀ)- ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਇੱਕ ਸਾਬਕਾ ਸਹਿਯੋਗੀ ਨੇ ਸੋਮਵਾਰ ਨੂੰ ਉਹਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ ਹੈ। ਨੇਤਨਯਾਹੂ ਦੇ ਸਾਬਕਾ ਬੁਲਾਰੇ ਨੀਰ ਹੇਫੇਟਜ਼ ਮੁਕੱਦਮੇ ਵਿੱਚ ਇੱਕ ਮੁੱਖ ਸਰਕਾਰੀ ਗਵਾਹ ਹਨ ਅਤੇ ਉਸ ਵੱਲੋਂ ਨੇਤਨਯਾਹੂ ਖ਼ਿਲਾਫ਼ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਸਬੰਧ ਵਿੱਚ ਗੰਭੀਰ ਗਵਾਹੀ ਦੇਣ ਦੀ ਸੰਭਾਵਨਾ ਹੈ।  

ਹੁਣ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਸਾਬਕਾ ਪ੍ਰਧਾਨ ਮੰਤਰੀ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕੀਤਾ ਹੈ। ਹੇਫੇਟਜ਼ ਨੇ 2009 ਵਿੱਚ ਪੱਤਰਕਾਰੀ ਵਿੱਚ ਇੱਕ ਲੰਮਾ ਕਰੀਅਰ ਛੱਡ ਕੇ ਨੇਤਨਯਾਹੂ ਸਰਕਾਰ ਦੇ ਬੁਲਾਰੇ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਅਤੇ 2014 ਵਿੱਚ ਉਹ ਨੇਤਨਯਾਹੂ ਦੇ ਪਰਿਵਾਰ ਦੇ ਬੁਲਾਰੇ ਅਤੇ ਸਲਾਹਕਾਰ ਬਣ ਗਏ। 2018 ਵਿੱਚ ਹੇਫੇਟਜ਼ ਨੂੰ ਨੇਤਨਯਾਹੂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਇੱਕ ਸਰਕਾਰੀ ਗਵਾਹ ਬਣ ਗਿਆ ਅਤੇ ਜਾਂਚਕਰਤਾਵਾਂ ਨੂੰ ਨੇਤਨਯਾਹੂ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਦੀ ਰਿਕਾਡਿੰਗ ਪ੍ਰਦਾਨ ਕੀਤੀ। 

ਪੜ੍ਹੋ ਇਹ ਅਹਿਮ ਖਬਰ- IMF ਦੀ ਦਰਿਆਦਿਲੀ, ਪਾਕਿ ਲਈ ਅਰਬਾਂ ਡਾਲਰ ਦੇ ਫੰਡਿੰਗ ਪ੍ਰੋਗਰਾਮ ਨੂੰ ਮੁੜ ਕਰੇਗਾ ਚਾਲੂ

ਉਸ ਦੀ ਗਵਾਹੀ ਵਿੱਚ ਲਗਭਗ ਇੱਕ ਹਫ਼ਤੇ ਦੀ ਦੇਰੀ ਹੋਈ ਕਿਉਂਕਿ ਨੇਤਨਯਾਹੂ ਦੇ ਵਕੀਲਾਂ ਨੇ ਅਦਾਲਤ ਨੂੰ ਨਵੇਂ ਸਬੂਤਾਂ ਦੀ ਸਮੀਖਿਆ ਕਰਨ ਲਈ ਸਮਾਂ ਦੇਣ ਦੀ ਅਪੀਲ ਕੀਤੀ ਸੀ। ਪਿਛਲੇ ਹਫ਼ਤੇ ਉਪਲਬਧ ਜਾਣਕਾਰੀ ਵਿਚ ਦੋਸ਼ ਲਗਾਇਆ ਸੀ ਕਿ ਨੇਤਨਯਾਹੂ ਦੀ ਪਤਨੀ ਸਾਰਾ ਨੇ ਆਪਣੇ ਪਤੀ ਦੇ ਅਰਬਪਤੀ ਦੋਸਤਾਂ - ਹਾਲੀਵੁੱਡ ਨਿਰਮਾਤਾ ਅਰਨਨ ਮਿਲਚਨ ਅਤੇ ਆਸਟ੍ਰੇਲੀਆਈ ਅਰਬਪਤੀ ਜੇਮਸ ਪੈਕਰ ਤੋਂ ਤੋਹਫ਼ੇ ਵਜੋਂ ਇੱਕ ਮਹਿੰਗਾ ਬਰੇਸਲੇਟ ਪ੍ਰਾਪਤ ਕੀਤਾ ਸੀ। ਨੇਤਨਯਾਹੂ ਸੋਮਵਾਰ ਨੂੰ ਯੇਰੂਸ਼ਲਮ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਦੇ ਨਾਲ ਲਿਕੁਡ ਪਾਰਟੀ ਦੇ ਸਾਥੀ ਆਗੂ ਵੀ ਸਨ।

ਪੜ੍ਹੋ ਇਹ ਅਹਿਮ ਖਬਰ - ਖੁਸ਼ਖ਼ਬਰੀ: ਆਸਟ੍ਰੇਲੀਆ ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਲਈ ਖੋਲ੍ਹੇਗਾ ਸਰਹਦਾਂ


Vandana

Content Editor

Related News