ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ''ਤਾ ਧੱਕਾ ! ਹੋਈ ਦਰਦਨਾਕ ਮੌਤ
Sunday, Jun 14, 2026 - 11:01 AM (IST)
ਇੰਟਰਨੈਸ਼ਨਲ ਡੈਸਕ- ਅਕਸਰ ਹੀ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਸ਼ੌਂਕ ਹੁੰਦੇ ਹਨ ਤੇ ਆਪਣੇ ਸ਼ੌਂਕ ਪੂਰੇ ਕਰਨ ਲਈ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸੇ ਦੌਰਾਨ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲਾਈਮੀਰਾ ਸ਼ਹਿਰ 'ਚ ਬੰਜੀ ਜੰਪਿੰਗ ਦੌਰਾਨ ਭਿਆਨਕ ਲਾਪਰਵਾਹੀ ਕਾਰਨ ਇੱਕ 21 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਬੰਜੀ ਜੰਪਿੰਗ ਮੈਨੇਜਰ ਕੁੜੀ ਨੂੰ ਪਲੇਟਫਾਰਮ ਤੋਂ ਹੇਠਾਂ ਲਾਂਚ ਕਰਨ ਵੇਲੇ ਉਸ ਨਾਲ ਸੇਫ਼ਟੀ ਰੋਪ ਅਟੈਚ ਕਰਨਾ ਭੁੱਲ ਗਏ, ਜਿਸ ਕਾਰਨ ਕੁੜੀ ਸਿੱਧੀ 40 ਮੀਟਰ ਹੇਠਾਂ ਜਾ ਡਿੱਗੀ, ਜਿਸ ਮਗਰੋਂ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਮਾਰੀਆ ਐਡੁਆਰਡਾ ਰੌਡਰਿਗਜ਼ ਡੀ ਫ੍ਰੀਟਾਸ ਵਜੋਂ ਹੋਈ ਹੈ। ਉਸ ਨੇ ਹਾਲ ਹੀ 'ਚ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਮੈਨੇਜਮੈਂਟ ਦੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਇਹ ਹਾਦਸਾ ਸਾਓ ਪਾਉਲੋ ਸੂਬੇ ਦੇ ਅੰਦਰੂਨੀ ਖੇਤਰ 'ਚ ਸਥਿਤ 'ਪੋਂਟੇ ਡੋ ਐਸਕੇਲੇਟੋ' 'ਤੇ ਵਾਪਰਿਆ, ਜੋ ਐਡਵੈਂਚਰ ਗੇਮਜ਼ ਲਈ ਕਾਫ਼ੀ ਮਸ਼ਹੂਰ ਹੈ।
ਇਹ ਵੀ ਪੜ੍ਹੋ- 24 ਘੰਟਿਆਂ 'ਚ ਖ਼ਤਮ ਹੋ ਜਾਏਗੀ ਜੰਗ ! ਮਿਡਲ ਈਸਟ ਤੋਂ ਆਈ Good News
ਇਸ ਪੂਰੇ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਬੰਜੀ ਜੰਪਿੰਗ ਟੀਮ ਦੇ ਮੈਂਬਰ ਕੁੜੀ ਨੂੰ ਜੰਪਿੰਗ ਪਲੇਟਫਾਰਮ ਵੱਲ ਲੈ ਕੇ ਜਾਂਦੇ ਦਿਖਾਈ ਦਿੰਦੇ ਹਨ। ਜਿਵੇਂ ਹੀ ਉਸ ਨੂੰ ਉੱਪਰੋਂ ਲਾਂਚ ਕੀਤਾ ਜਾਂਦਾ ਹੈ, ਤਾਂ ਉੱਥੇ ਮੌਜੂਦ ਲੋਕ ਰੌਲ਼ਾ ਪਾਉਣ ਲੱਗਦੇ ਹਨ ਤੇ ਕਹਿੰਦੇ ਹਨ- 'Guys, the rope ! । ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਕੁੜੀ ਨਾਲ ਸੇਫਟੀ ਰੋਪ ਅਟੈਚ ਨਹੀਂ ਕੀਤੀ ਗਈ ਸੀ।
🇧🇷 | Una joven de 21 años murió en Limeira, Brasil, tras ser lanzada desde un puente en un evento de bungee jumping sin haber sido sujetada a la cuerda de seguridad. La víctima cayó unos 40 metros y seis personas fueron detenidas. pic.twitter.com/K9vPrqGrrB
— Mundo en Conflicto 🌎 (@MundoEConflicto) June 13, 2026
ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮਾਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਮਜ਼ਾਕੀਆ ਸਟੋਰੀ ਵੀ ਸ਼ੇਅਰ ਕੀਤੀ ਸੀ। ਹਾਦਸੇ ਵਾਲੀ ਜਗ੍ਹਾ 'ਤੇ ਮਾਰੀਆ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਦਸੇ ਮਗਰੋਂ ਹਾਲਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਹਾਦਸੇ ਤੋਂ ਤੁਰੰਤ ਬਾਅਦ ਮੈਨੇਜਰਾਂ 'ਚੋਂ 2 ਲੋਕ ਜੰਗਲ ਵੱਲ ਫਰਾਰ ਹੋ ਗਏ ਸਨ, ਪਰ ਮਿਲਟਰੀ ਪੁਲਸ ਨੇ 'ਆਗੁਈਆ' ਹੈਲੀਕਾਪਟਰ ਦੀ ਮਦਦ ਨਾਲ ਸਰਚ ਆਪਰੇਸ਼ਨ ਚਲਾ ਕੇ ਉਨ੍ਹਾਂ ਨੂੰ ਲੱਭ ਲਿਆ। ਹੁਣ ਤੱਕ ਇਸ ਮਾਮਲੇ 'ਚ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਪੁਲਸ ਇਹ ਜਾਂਚ ਕਰ ਰਹੀ ਹੈ ਕਿ ਆਖ਼ਿਰ ਇੰਨੀ ਵੱਡੀ ਲਾਪਰਵਾਹੀ ਹੋਈ ਕਿਵੇਂ ?
ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
