ਨੇਪਾਲ ਦੇ ਵਿਦੇਸ਼ ਮੰਤਰੀ ਚਾਰ ਦਿਨਾਂ ਦੀ ਯਾਤਰਾ ''ਤੇ ਪਹੁੰਚੇ ਚੀਨ
Sunday, Jun 14, 2026 - 05:48 PM (IST)
ਬੀਜਿੰਗ (ਭਾਸ਼ਾ) : ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਐਤਵਾਰ ਨੂੰ ਚੀਨ ਪਹੁੰਚੇ, ਜਿਥੇ ਉਹ ਚੋਟੀ ਦੇ ਚੀਨੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਇਸ ਯਾਤਰਾ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਨੇਪਾਲ ਦੇ ਰਾਸ਼ਟਰੀ ਸੁਤੰਤਰ ਪਾਰਟੀ ਦੀ ਵੱਡੀ ਚੋਣ ਜਿੱਤ ਦੇ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਨਵੇਂ ਸਿਰੇ ਤੋਂ ਸੁਧਾਰ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਖਨਾਲ ਦੀ ਇਹ ਚਾਰ ਦਿਨਾਂ ਯਾਤਰਾ ਉਨ੍ਹਾਂ ਦੇ ਭਾਰਤ ਦੌਰੇ ਦੇ ਇਕ ਹਫਤੇ ਬਾਅਦ ਹੋ ਰਹੀ ਹੈ। ਮਾਰਚ ਵਿਚ ਆਰਐੱਸਪੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ। ਆਰਐੱਸਪੀ ਸਰਕਾਰ ਬਣਨ ਦੇ ਨਾਲ ਹੀ ਨੇਪਾਲ ਵਿਚ ਇਕ ਦਹਾਕੇ ਤੋਂ ਵਧੇਰੇ ਸਮੇਂ ਦੇ ਖੱਬੇ ਪੱਖੀ ਸ਼ਾਸਨ ਦਾ ਅੰਤ ਹੋ ਗਿਆ। ਚੀਨ ਯਾਤਰਾ ਦੌਰਾਨ ਖਨਾਲ ਚੀਨੀ ਹਮਰੁਤਬਾ ਵਾਂਗ ਯੀ ਦੇ ਨਾਲ ਦੋ-ਪੱਖੀ ਮੁਲਾਕਾਤ ਕਰਨਗੇ ਤੇ ਚੀਨ ਦੇ ਸੀਨੀਅਰ ਨੇਤਾਵਾਂ ਦੇ ਨਾਲ ਵੀ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲਿਨ ਜਿਆਨ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਿਹਾ ਸੀ ਕਿ ਨੇਪਾਲ ਦੇ ਨਾਲ ਸਬੰਧਾਂ ਨੂੰ ਚੀਨ ਬਹੁਤ ਮਹੱਤਵ ਦਿੰਦਾ ਹੈ। ਅਸੀਂ ਇਸ ਯਾਤਰਾ ਨੂੰ ਨੇਪਾਲ ਦੀ ਨਵੀਂ ਸਰਕਾਰ ਦੇ ਨਾਲ ਸਿਆਸੀ ਵਿਸ਼ਵਾਸ਼ ਨੂੰ ਮਜ਼ਬੂਤ ਕਰਨ, ਵਿਵਹਾਰਿਕ ਸਹਿਯੋਗ ਨੂੰ ਮਜ਼ਬੂਤ ਬਣਾਉਣ, ਬੈਲਟ ਐਂਡ ਰੋਡ ਸਹਿਯੋਗ ਨੂੰ ਅੱਗੇ ਵਧਾਉਣ ਤੇ ਚੀਨ ਨੇਪਾਲ ਰਣਨੀਤੀ ਸਹਿਯੋਗ ਸਾਂਝੇਦਾਰੀ ਵਿਚ ਹੋਰ ਵਧੇਰੇ ਵਿਕਾਸ ਦੇ ਮੌਕੇ ਦੇ ਰੂਪ ਵਿਚ ਦੇਖਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
