ਨੇਪਾਲੀ ਮੂਲ ਦੀ ਮਹਿਲਾ ਪਰਬਤਾਰੋਹੀ ਨੇ ਸਭ ਤੋਂ ਘੱਟ ਸਮੇਂ ''ਚ ਐਵਰੈਸਟ ''ਤੇ ਚੜ੍ਹਨ ਦਾ ਬਣਾਇਆ ਰਿਕਾਰਡ
Friday, May 24, 2024 - 03:06 AM (IST)
ਕਾਠਮੰਡੂ — ਨੇਪਾਲੀ ਮੂਲ ਦੀ ਇਕ ਮਹਿਲਾ ਪਰਬਤਾਰੋਹੀ 15 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ। ਸੈਰ-ਸਪਾਟਾ ਵਿਭਾਗ ਦੇ ਸੂਤਰਾਂ ਮੁਤਾਬਕ ਗੋਰਖਾ ਦੇ ਫੁੰਜੋ ਲਾਮਾ ਨੇ ਵੀਰਵਾਰ ਸਵੇਰੇ 6.23 ਵਜੇ 8,848 ਮੀਟਰ ਉੱਚੀ ਚੋਟੀ 'ਤੇ ਚੜ੍ਹਾਈ ਕੀਤੀ ਅਤੇ ਐਵਰੈਸਟ 'ਤੇ ਚੜ੍ਹਨ ਵਾਲੀ ਸਭ ਤੋਂ ਤੇਜ਼ ਮਹਿਲਾ ਪਰਬਤਾਰੋਹੀ ਬਣਨ ਦਾ ਰਿਕਾਰਡ ਆਪਣੇ ਨਾਂ ਕੀਤਾ।
ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਲਾਮਾ ਨੇ ਬੁੱਧਵਾਰ ਦੁਪਹਿਰ 3.52 ਵਜੇ ਬੇਸ ਕੈਂਪ ਤੋਂ ਚੜ੍ਹਾਈ ਸ਼ੁਰੂ ਕੀਤੀ ਅਤੇ ਵੀਰਵਾਰ ਸਵੇਰੇ 6.23 ਵਜੇ ਚੋਟੀ 'ਤੇ ਪਹੁੰਚ ਗਈ। ਉਹ ਬੇਸ ਕੈਂਪ ਤੋਂ 14 ਘੰਟੇ 31 ਮਿੰਟ 'ਚ ਸਿਖਰ 'ਤੇ ਪਹੁੰਚੀ। ਉਸਨੇ ਹਾਂਗਕਾਂਗ ਦੀ ਏਡਾ ਸਾਂਗ ਯਿਨ-ਹੰਗ ਦਾ ਰਿਕਾਰਡ ਤੋੜ ਦਿੱਤਾ ਜਿਸ ਨੇ 2021 ਵਿੱਚ 25 ਘੰਟੇ 50 ਮਿੰਟ ਵਿੱਚ ਐਵਰੈਸਟ ਦੀ ਚੋਟੀ 'ਤੇ ਪਹੁੰਚੀ ਸੀ।