ਚੀਨ ਖਿਲਾਫ ਖਬਰ ਚਲਾਉਣ ਵਾਲੇ ਨੇਪਾਲੀ ਪੱਤਰਕਾਰ ਦੀ ਮੌਤ

08/14/2020 9:15:57 PM

ਕਾਠਮੰਡੂ - ਨੇਪਾਲ ਦੇ ਉਸ ਪੱਤਰਕਾਰ ਦੀ ਸ਼ੱਕੀ ਅਵਸਥਾ ਵਿਚ ਮੌਤ ਹੋ ਗਈ ਹੈ, ਜਿਸ ਨੇ ਨੇਪਾਲ ਦੇ ਪਿੰਡ 'ਤੇ ਕਬਜ਼ੇ ਨੂੰ ਲੈ ਕੇ ਚੀਨ ਖਿਲਾਫ ਖਬਰ ਲਿਖੀ ਸੀ। ਬਲਰਾਮ ਬਣੀਆ 'ਕਾਂਤੀਪੁਰ ਟਾਈਮਸ' ਵਿਚ ਕੰਮ ਕਰਦੇ ਸਨ ਅਤੇ ਹੁਣ ਨੇਪਾਲ ਨੂੰ ਲੈ ਕੇ ਚੀਨ ਦੀ ਪਲਾਨਿੰਗ ਦੇ ਵਿਸ਼ੇ ਕੰਮ ਕਰ ਰਹੇ ਸਨ। ਨੇਪਾਲ ਦੇ ਮਕਵਾਨਪੁਰ ਜ਼ਿਲਾ ਪੁਲਸ ਮੁਤਾਬਕ, ਬਲਰਾਮ ਦਾ ਮ੍ਰਿਤਕ ਸਰੀਰ ਬਾਗਮਤੀ ਨਦੀ ਕੰਢੇ ਮਾਂਡੂ ਪਾਵਰ ਪ੍ਰਾਜੈਕਟ ਨੇੜੇ ਪਿਆ ਹੋਇਆ ਮਿਲਿਆ ਹੈ। ਨੇਪਾਲ ਵਿਚ 'ਫੇਡ ਆਫ ਨੇਪਾਲੀ ਜਨਰਲਿਸਟ' ਸਣੇ 7 ਪੱਤਰਕਾਰ ਯੂਨੀਅਨਾਂ ਨੇ ਸਰਕਾਰ ਤੋਂ ਬਣੀਆ ਦੀ ਮੌਤ ਦੀ ਜਾਂਚ ਕੀਤੀ ਹੈ। ਮੈਟਰੋਪੋਲੀਟਨ ਕ੍ਰਾਇਮ ਬ੍ਰਾਂਚ ਦੇ ਸੀਨੀਅਰ ਸੁਪਰਡੈਂਟ ਦੀਪਕ ਥਾਪਾ ਮੁਤਾਬਕ, ਬਣੀਆ ਦੀ ਲਾਸ਼ ਮੰਗਲਵਾਰ ਸਵੇਰੇ ਕਰੀਬ 11 ਵਜੇ ਮਕਨਪੁਰ ਦੇ ਸਿਸਨੇਰੀ ਵਿਚ ਮੰਡੋ ਹਾਈਡ੍ਰੋਪਾਵਰ ਪ੍ਰਾਜੈਕਟ ਇਲਾਕੇ ਨੇੜੇ ਮਿਲੀ ਸੀ। ਪੁਲਸ ਮੁਤਾਬਕ, ਬਣੀਆ ਨੂੰ ਸੋਮਵਾਰ ਨੂੰ ਕਰੀਬ 3-45 ਵਜੇ ਬਲਖੂ ਵਿਚ ਦੇਖਿਆ ਗਿਆ ਸੀ।

ਬਲਖੂ ਵਿਚ ਇਕ ਪੁਲਸ ਟੀਮ ਨੇ ਉਸ ਦੁਪਹਿਰ ਵੀ ਉਨ੍ਹਾਂ ਤੋਂ ਪੁੱਛਗਿਛ ਕੀਤੀ ਸੀ, ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਘਰ ਜਾ ਰਹੇ ਹਨ। ਪੁਲਸ ਮੁਤਾਬਕ, ਉਸ ਨੂੰ ਉਦੋਂ ਬਲਖੂ ਪੁਲ ਨੇੜੇ ਬਲਖੂ ਨਦੀ ਕੰਢੇ ਸਬਜ਼ੀ ਮੰਡੀ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ। ਥਾਪਾ ਨੇ ਕਿਹਾ ਕਿ ਬਣੀਆ ਪੁਲ ਹੇਠਾਂ ਚੱਲਦੇ ਵੇਲੇ ਨਦੀ ਵਿਚ ਡਿੱਗ ਗਏ ਸਨ, ਕਿਉਂਕਿ ਉਸ ਦੇ ਬੂਟ ਚਿੱਕੜ ਵਿਚ ਫਸ ਗਏ ਸਨ। 1970 ਵਿਚ ਤਨਹੁਨ ਦੇ ਮਿਰਲਗ ਵਿਚ ਜੰਮੇ ਬਣੀਆ ਸੁਬਿੰਦ ਨਗਰ, ਟਿੰਕਯੂਨ ਵਿਚ ਰਹਿਣ ਲੱਗੇ ਸਨ। ਉਹ ਫੈਡਰੇਸ਼ਨ ਆਫ ਨੇਪਾਲੀ ਜਨਰਲਿਸਟ ਦੇ ਸਾਬਕਾ ਸਕੱਤਰ ਸਨ। ਬਣੀਆ ਆਪਣੇ ਪਿੱਛੇ ਆਪਣੀ ਪਤਨੀ, ਇਕ ਧੀ ਅਤੇ ਇਕ ਪੁੱਤਰ ਛੱਡ ਗਏ ਹਨ। ਬਲਰਾਮ ਬਣੀਆ ਦੇ ਕਾਂਤੀਪੁਰ ਸੰਪਾਦਕੀ ਟੀਮ ਦੇ ਇਕ ਮੁੱਖ ਮੈਂਬਰ ਦੇ ਰੂਪ ਵਿਚ ਕਰੀਬ 10 ਸਾਲ ਬਿਤਾਏ। ਬਲਰਾਮ ਨੇ 2000 ਦੀ ਸ਼ੁਰੂਆਤ ਵਿਚ ਰਿਪੋਰਟਿੰਗ ਨਾਲ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਉਹ ਸਿਆਸਤ ਅਤੇ ਸੰਸਦ ਨੂੰ ਕਵਰ ਕਰ ਰਹੇ ਸਨ ਪਰ ਉਨ੍ਹਾਂ ਨੇ ਨੌਕਰਸ਼ਾਹੀ ਅਤੇ ਸ਼ਾਸਨ 'ਤੇ ਵਿਆਪਕ ਰਿਪੋਰਟਿੰਗ ਕਰਨ ਤੋਂ ਬਾਅਦ ਪੱਤਰਕਾਰੀ ਵਿਚ ਆਪਣਾ ਨਾਂ ਬਣਾਇਆ।

ਈਮਾਨਦਾਰ ਵਿਅਕਤੀ ਸੀ ਬਣੀਆ
ਪੇਪਰ ਦੇ ਸੰਪਾਦਕ ਨਾਰਾਇਣ ਵਾਗਲੇ ਨੇ ਬਣੀਆ ਨੂੰ ਅਸਾਧਾਰਣ ਰੂਪ ਨਾਲ ਡਾਓਨ ਟੂ ਅਰਥ ਅਤੇ ਈਮਾਨਦਾਰ ਵਿਅਕਤੀ ਦੇ ਰੂਪ ਵਿਚ ਯਾਦ ਕੀਤਾ। ਵਾਗਲੇ ਨੇ ਕਿਹਾ ਕਿ ਮੈਂ ਹਮੇਸ਼ਾ ਕਾਰਵਾਈ 'ਤੇ ਨਜ਼ਰ ਰੱਖਣ ਅਤੇ ਸਵਾਲ ਚੁੱਕਣ ਲਈ ਨਿਊਜ਼ ਰੂਮ ਵਿਚ ਬਲਰਾਮ ਦੀ ਜ਼ਰੂਰਤ ਮਹਿਸੂਸ ਕੀਤੀ। ਉਨ੍ਹਾਂ ਨੇ ਈਮਾਨਦਾਰੀ ਦਾ ਉੱਚ ਪੱਧਰ ਬਣਾਈ ਰੱਖਿਆ। ਇਨਾਂ ਸਾਲਾਂ ਵਿਚ ਬਣੀਆ ਨੇ ਆਪਣੇ ਰਿਪੋਰਟਿੰਗ ਦੇ ਦਾਇਰੇ ਦਾ ਵਿਸਥਾਰ ਕੀਤਾ, ਊਰਜਾ, ਜਲ, ਪਣ ਬਿਜਲੀ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਨਾਲ ਸਬੰਧਿਤ ਮੁੱਦਿਆਂ ਨੂੰ ਕਵਰ ਕੀਤਾ। ਬਣੀਆ ਸੋਮਵਾਰ ਤੋਂ ਹੀ ਆਪਣੇ ਪਰਿਵਾਰ ਅਤੇ ਦਫਤਰ ਦੇ ਸੰਪਰਕ ਤੋਂ ਬਾਹਰ ਚੱਲ ਰਹੇ ਸਨ। ਉਨ੍ਹਾਂ ਨੇ ਨੇਪਾਲੀ ਕਾਂਗਰਸ ਦੇ ਨੇਤਾ ਰੰਮ ਚੰਦਰ ਪੌਡੇਲ ਦੇ ਇਕ ਲੇਖ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਸੋਮਵਾਰ ਨੂੰ ਦਫਤਰ ਵਿਚ ਆਖਰੀ ਵਾਰ ਸੰਪਰਕ ਕੀਤਾ ਸੀ।


Khushdeep Jassi

Content Editor

Related News