ਨੇਪਾਲ : ਯੇਤੀ ਏਅਰਲਾਈਨਜ਼ ਦਾ ਜਹਾਜ਼ ਰਨਵੇਅ 'ਤੇ ਫਿਸਲਿਆ

Friday, Jul 12, 2019 - 02:10 PM (IST)

ਨੇਪਾਲ : ਯੇਤੀ ਏਅਰਲਾਈਨਜ਼ ਦਾ ਜਹਾਜ਼ ਰਨਵੇਅ 'ਤੇ ਫਿਸਲਿਆ

ਕਾਠਮੰਡੂ (ਬਿਊਰੋ)— ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਯੇਤੀ ਏਅਰਲਾਈਨਜ਼ ਦਾ ਜਹਾਜ਼ ਐੱਨ.ਵਾਈ.ਟੀ.-422 ਰਨਵੇਅ 'ਤੇ ਫਿਸਲ ਗਿਆ। ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਵਾਪਰੀ। ਜਹਾਜ਼ 15 ਮੀਟਰ ਤੱਕ ਫਿਸਲ ਕੇ ਘਾਹ ਦੇ ਮੈਦਾਨ ਵਿਚ ਚਲਾ ਗਿਆ। ਜਹਾਜ਼ ਵਿਚ  66 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਹਾਦਸੇ ਵਿਚ ਦੋ ਲੋਕ ਜ਼ਖਮੀ ਹੋਏ ਹਨ। ਯਾਤਰੀਆਂ ਨੂੰ ਜਹਾਜ਼ ਵਿਚੋਂ ਬਾਹਰ ਕੱਢ ਲਿਆ ਗਿਆ ਹੈ।

ਇਸ ਘਟਨਾ ਦੇ ਬਾਅਦ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਇਸ ਰਨਵੇਅ ਦੀ ਮੁਰੰਮਤ ਹਾਲ ਹੀ ਵਿਚ ਕੀਤੀ ਗਈ ਸੀ। ਦੇਸ਼ ਦਾ ਉਡਾਣ ਸੁਰੱਖਿਆ ਦੇ ਮਾਮਲੇ ਵਿਚ ਰਿਕਾਰਡ ਬਹੁਤ ਹੀ ਖਰਾਬ ਹੈ। ਨੇਪਾਲੀ ਏਅਰਲਾਈਨਜ਼ ਦੇ ਯੂਰਪੀਅਨ ਯੂਨੀਅਨ ਦੇ ਹਵਾਈ ਖੇਤਰ ਵਿਚ ਦਾਖਲ ਹੋਣ 'ਤੇ ਪਾਬੰਦੀ ਹੈ। 

ਹਵਾਈ ਅੱਡੇ ਦੇ ਜਨਰਲ ਮੈਨੇਜਰ ਰਾਜ ਕੁਮਾਰ ਛੇਤਰੀ ਨੇ ਏ.ਐੱਫ.ਪੀ. ਨੂੰ ਕਿਹਾ,''ਸਾਡੀ ਟੀਮ ਜਹਾਜ਼ ਨੂੰ ਹਟਾਉਣ ਅਤੇ ਹਵਾਈ ਅੱਡੇ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਇਲਾਕੇ ਵਿਚ ਚਿੱਕੜ ਹੋ ਜਾਣ ਕਾਰਨ ਜਹਾਜ਼ ਨੂੰ ਹਟਾਉਣ ਵਿਚ ਸਮਾਂ ਲੱਗ ਰਿਹਾ ਹੈ। 


author

Vandana

Content Editor

Related News