ਨੇਪਾਲ : ਭਰੋਸੇ ਦੀ ਵੋਟ ਹਾਰਨ ਦੇ ਤਿੰਨ ਦਿਨ ਬਾਅਦ ਕੇ.ਪੀ. ਓਲੀ ਫਿਰ ਪ੍ਰਧਾਨ ਮੰਤਰੀ ਨਿਯੁਕਤ
Thursday, May 13, 2021 - 11:57 PM (IST)
ਕਾਠਮੰਡੂ-ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਇਕ ਵਾਰ ਫਿਰ ਤੋਂ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਤੱਕ ਮਾਓਵਾਦੀ ਨਾਲ ਮਿਲ ਕੇ ਗਠਜੋੜ ਦੀ ਸਰਕਾਰ ਚਲਾ ਰਹੇ ਓਲੀ ਨੂੰ ਹੁਣ ਨੇਪਾਲ ਦੇ ਸੰਵਿਧਾਨ ਮੁਤਾਬਕ ਸਿੰਗਲ ਲਾਜੈਸਟ ਪਾਰਟੀ ਦੇ ਨੇਤਾ ਵਜੋਂ ਪ੍ਰਧਾਨ ਮੰਤਰੀ ਅਹੁਦੇ 'ਤੇ ਸਹੁੰ ਚੁੱਕਣ ਦੀ ਤਿਆਰੀ ਹੈ। ਕੇ.ਪੀ. ਸ਼ਰਮਾ ਓਲੀ ਇਕ ਵਾਰ ਫਿਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਹੋ ਗਏ ਹਨ।
ਨੇਪਾਲ ਦੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਨੇਪਾਲ ਦੀ ਸੰਵਿਧਾਨ ਤਹਿਤ ਸਭ ਤੋਂ ਵੱਡੇ ਦਲ ਦੇ ਨੇਤਾ ਹੋਣ ਕਾਰਣ ਓਲੀ ਨੂੰ ਪ੍ਰਧਾਨ ਮੰਤਰੀ ਅਹੁਦੇ 'ਤੇ ਨਿਯੁਕਤ ਕੀਤਾ ਹੈ। ਨੇਪਾਲ ਦੀ ਸੰਸਦ 'ਚ ਭਰੋਸੇ ਦੀ ਵੋਟ ਹਾਰਨ ਤੋਂ ਬਾਅਦ ਰਾਸ਼ਟਰਪਤੀ ਨੇ ਗਠਜੋੜ ਦੀ ਸਰਕਾਰ ਬਣਾਉਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਸੀ ਪਰ ਨੇਪਾਲ ਦੀ ਵਿਰੋਧੀ ਪਾਰਟੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਹੁਮਤ ਜੁਟਾਉਣ 'ਚ ਨਾਕਾਮ ਰਹੀਆਂ।
ਇਹ ਵੀ ਪੜ੍ਹੋ-ਸ਼੍ਰੀਲੰਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ 'ਚ ਭਾਰਤੀ ਪਰਿਵਾਰ ਗ੍ਰਿਫਤਾਰ
ਗਠਜੋੜ ਦੀ ਸਰਕਾਰ ਲਈ ਤੈਅ ਸਮੇਂ ਸੀਮਾ ਵੀਰਵਾਰ ਰਾਤ 9 ਵਜੇ ਖਤਮ ਹੋਣ ਨਾਲ ਹੀ ਰਾਸ਼ਟਰਪਤੀ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(3) ਤਹਿਤ ਸਭ ਤੋਂ ਵੱਡੇ ਦਲ ਵਜੋਂ ਨਿਯੁਕਤ ਕੀਤਾ ਹੈ। ਕੇ.ਪੀ. ਓਲੀ ਸ਼ੁੱਕਰਵਾਰ ਦੀ ਦੁਪਹਿਰ ਨੂੰ ਸਹੁੰ ਚੁੱਕਣਗੇ। ਓਲੀ ਨੂੰ ਸਦਨ 'ਚ ਭਰੋਸੇ ਦੀ ਵੋਟ ਹਾਸਲ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਮਿਲੇਗਾ।
ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਸੰਬੰਧ 'ਚ ਅਗਲੇ ਦੋ ਮਹੀਨੇ ਪਾਕਿਸਤਾਨ ਲਈ ਬੇਹਦ ਮਹੱਤਵਪੂਰਨ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।