ਨੇਪਾਲ : ਏਕਤਾ ਬਹਾਲ ਕਰਾਉਣ ਦੇ ਮਿਸ਼ਨ 'ਚ ਚੀਨੀ ਦਲ ਨੂੰ ਨਹੀਂ ਮਿਲੀ ਕਾਮਯਾਬੀ

Tuesday, Dec 29, 2020 - 04:30 PM (IST)

ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਨੇਪਾਲ ਭੇਜੇ ਦਲ ਦਾ ਮਕਸਦ ਟੁੱਟ ਰਹੀ ਨੇਪਾਲ ਕਮਿਊਨਿਸਟ ਵਿਚ ਫਿਰ ਤੋਂ ਏਕਤਾ ਬਣਾਉਣਾ ਹੈ। ਇਹ ਗੱਲ ਇੱਥੇ ਇਸ ਦਲ ਦੇ ਵੱਖ-ਵੱਖ ਕਮਿਊਨਿਸਟ ਨੇਤਾਵਾਂ ਨਾਲ ਹੋਈ ਗੱਲ਼ਬਾਤ ਦੀ ਮਿਲੀ ਜਾਣਕਾਰੀ ਤੋਂ ਜਾਹਰ ਹੋਈ ਹੈ। ਦਲ ਇੱਥੇ ਬੁੱਧਵਾਰ ਤੱਕ ਰੁਕਣਗੇ। 

ਚੀਨੀ ਦਲ ਦੀ ਅਗਵਾਈ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਵਿਚ ਉਪ ਮੰਤਰੀ ਗੁਓ ਯੇਨਝਾਊ ਕਰ ਰਹੇ ਹਨ।  ਬੀਤੇ ਦੋ ਦਿਨਾਂ ਵਿਚ ਇਸ ਦਲ ਨੇ ਕਿਹਾ ਕਿ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ, ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਅਤੇ ਓਲੀ ਗੁਟ ਤੋਂ ਵੱਖ ਹੋਏ ਪਾਰਟੀ ਗੁਟ ਦੇ ਨੇਤਾਵਾਂ ਪੁਸ਼ਪ ਕਮਲ ਦਹਿਲ, ਮਾਧਵ ਕੁਮਾਰ ਨੇਪਾਲ ਅਤੇ ਝਾਲਨਾਥ ਨਾਲ ਉਨ੍ਹਾਂ ਗੱਲਬਾਤ ਕੀਤੀ ਹੈ। ਦਲ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਸਮਾਜਵਾਦੀ ਪਾਰਟੀ ਦੇ ਨੇਤਾ ਬਾਬੂਰਾਮ ਭੱਟਾਰਾਈ ਨਾਲ ਵੀ ਮੁਲਾਕਾਤ ਕਰ ਚੁੱਕਾ ਹੈ। 

ਸਥਾਨਕ ਮੀਡੀਆ ਵਿਚ ਛਪੀ ਖ਼ਬਰ ਮੁਤਾਬਕ ਉਨ੍ਹਾਂ ਸਾਰੇ ਨੇਤਾਵਾਂ ਨੂੰ ਚੀਨੀ ਦਲ ਨੇ ਦੋ ਟੁੱਕ ਇਕ ਹੀ ਸੁਨੇਹਾ ਦਿੱਤਾ ਹੈ ਕਿ ਪਾਰਟੀ ਨੂੰ ਇਕਜੁੱਟ ਰੱਖਣ। ਦਲ ਨੇ ਇਨ੍ਹਾਂ ਨੇਤਾਵਾਂ ਨੂੰ ਕਿਹਾ ਕਿ ਚੀਨ ਨੇਪਾਲ ਵਿਚ ਸਥਿਰਤਾ ਚਾਹੁੰਦਾ ਹੈ। ਨੇਪਾਲ ਕਮਿਊਨਿਸਟ ਪਾਰਟੀ ਗੁੱਟ ਦੇ ਬੁਲਾਰੇ ਨਾਰਾਇਣ ਕਾਜੀ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਚੀਨੀ ਦਲ ਨੇਪਾਲ ਕਮਿਊਨਿਸਟ ਪਾਰਟੀ ਵਿਚ ਹੋਈ ਵੰਡ ਅਤੇ ਨੇਪਾਲ ਦੀ ਰਾਜਨੀਤੀ 'ਤੇ ਉਸ ਦੇ ਸੰਭਾਵਿਤ ਨਤੀਜੇ ਤੋਂ ਚਿੰਤਤ ਹੈ ਪਰ ਚੀਨੀ ਦਲ ਨੇ ਨੇਪਾਲੀ ਨੇਤਾਵਾਂ ਦੇ ਸਾਹਮਣੇ ਕੋਈ ਰੋਡਮੈਪ ਨਹੀਂ ਰੱਖਿਆ ਹੈ। 


Lalita Mam

Content Editor

Related News