ਨੇਪਾਲ ਨੇ ਕੋਵਿਡ-19 ਦਾ ਟੀਕਾ ਹਾਸਲ ਕਰਨ ਲਈ ਭਾਰਤ ਤੋਂ ਮੰਗੀ ਮਦਦ : ਰਿਪੋਰਟ

Wednesday, Dec 30, 2020 - 10:06 PM (IST)

ਨੇਪਾਲ ਨੇ ਕੋਵਿਡ-19 ਦਾ ਟੀਕਾ ਹਾਸਲ ਕਰਨ ਲਈ ਭਾਰਤ ਤੋਂ ਮੰਗੀ ਮਦਦ : ਰਿਪੋਰਟ

ਕਾਠਮੰਡੂ-ਨੇਪਾਲ ਨੇ ਆਪਣੀ 20 ਫੀਸਦੀ ਆਬਾਦੀ ਲਈ ਕੋਵਿਡ-19 ਦਾ ਟੀਕਾ ਹਾਸਲ ਕਰਨ ’ਚ ਭਾਰਤ ਤੋਂ ਮਦਦ ਮੰਗੀ ਹੈ। ਮੀਡੀਆ ’ਚ ਬੁੱਧਵਾਰ ਨੂੰ ਆਈ ਖਬਰ ’ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹਿਮਾਲੀ ਰਾਸ਼ਟਰੀ ’ਚ ਇਸ ਮਹਾਮਾਰੀ ਨਾਲ ਹੁਣ ਤੱਕ 1800 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 2.6 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਨੇਪਾਲ ਸਰਕਾਰ ਨੇ ਆਪਣੀ ਕਰੀਬ 20 ਫੀਸਦੀ ਆਬਾਦੀ ਨੂੰ ਟੀਕੇ ਦੇਣ ਲਈ ਕੋਵਿਡ-19 ਦਾ ਟੀਕਾ ਖਰੀਦਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ -ਯਮਨ ’ਚ ਮੰਤਰੀਆਂ ਦੇ ਜਹਾਜ਼ ’ਤੇ ਹਮਲਾ, ਵਾਲ-ਵਾਲ ਬਚੇ ਪੀ.ਐੱਮ, 22 ਦੀ ਮੌਤ

ਅਖਬਾਰ ਨੇ ਕਿਹਾ ਕਿ ਭਾਰਤ ਤੋਂ ਪ੍ਰਾਪਤ ਟੀਕਿਆਂ ਲਈ ਨੇਪਾਲ ਭੁਗਤਾਨ ਕਰੇਗਾ। ਭਾਰਤ ’ਚ ਆਕਸਫੋਰਡ ਐਸਟਾਜੇਨੇਕਾ ਅਤੇ ਸਵਦੇਸ਼ ’ਚ ਵਿਕਸਿਤ ਭਾਰਤ ਬਾਇਓਟੈੱਕ ਦੇ ਟੀਕੇ ਤੀਸਰੇ ਪੜਾਅ ਦੇ ਪ੍ਰੀਖਣ ਦੇ ਅੰਤਿਮ ਦੌਰ ’ਚ ਹਨ। ਅਖਬਾਰ ਨੇ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਦੇ ਹਵਾਲ ਤੋਂ ਕਿਹਾ ਕਿ ਜਲਦ ਤੋਂ ਜਲਦ ਟੀਕੇ ਹਾਸਲ ਕਰਨ ਲਈ ਸਰਕਾਰ ਨੇ ਭਾਰਤ ਦੀ ਸਰਕਾਰ ਨੂੰ 20 ਫੀਸਦੀ ਨੇਪਾਲੀਆਂ ਲਈ ਟੀਕੇ ਖਰੀਦਣ ਦੀ ਅਪੀਲ ਕੀਤੀ ਹੈ। ਨੇਪਾਲ ਹੋਰ ਦੇਸ਼ਾਂ ’ਚ ਬਣੇ ਟੀਕੇ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਨੇਪਾਲ ਦੀ ਕੋਵਿਡ-19 ਟੀਕਾ ਸਲਾਹਕਾਰ ਕਮੇਟੀ ਦੇ ਡਾ. ਸ਼ਿਆਮ ਰਾਜ ਉਪ੍ਰੇਤੀ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੇ ਕਰੀਬ 15 ਟੀਕੇ ਪ੍ਰੀਖਣ ਦੇ ਤੀਸਰੇ ਪੜਾਅ ’ਚ ਹਨ।

ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ.

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News