ਚੀਨ ਨੂੰ ਨੇਪਾਲ ਨੇ ਦਿਖਾਈਆਂ ਅੱਖਾਂ, ਕਿਹਾ-ਸਾਡੀ ਸਿਆਸਤ ਤੋਂ ਰਹੋ ਦੂਰ

Sunday, Nov 29, 2020 - 12:03 AM (IST)

ਚੀਨ ਨੂੰ ਨੇਪਾਲ ਨੇ ਦਿਖਾਈਆਂ ਅੱਖਾਂ, ਕਿਹਾ-ਸਾਡੀ ਸਿਆਸਤ ਤੋਂ ਰਹੋ ਦੂਰ

ਕਾਠਮੰਡੂ-ਚੀਨ ਨੂੰ ਲੈ ਕੇ ਨੇਪਾਲ ਦੇ ਰੂਖ 'ਚ ਸਖਤ ਬਦਲਾਅ ਸਾਹਮਣੇ ਆਇਆ ਹੈ। ਨੇਪਾਲ ਦੇ ਪ੍ਰਧਾਨ ਕੇ.ਪੀ. ਸ਼ਰਮਾ ਓਲੀ ਨੇ ਚੀਨ ਨੂੰ ਝਟਕਾ ਦਿੰਦੇ ਹੋਏ ਦੇਸ਼ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਓਲੀ ਨੇ ਪਿਛਲੇ ਹਫਤੇ ਚੀਨੀ ਰਾਜਦੂਤ ਹੋਓ ਯਾਨਕੀ ਨੂੰ ਕਿਹਾ ਕਿ ਉਹ ਹੋਰ ਦੇਸ਼ਾਂ ਤੋਂ ਬਿਨਾਂ ਕਿਸੇ ਸਹਾਇਤਾ ਦੇ ਆਪਣੀ ਪਾਰਟੀ ਦੇ ਅੰਦਰ ਚੁਣੌਤੀਆਂ ਨੂੰ ਸੰਭਾਲਣ 'ਚ ਸਮਰਥ ਹੈ। ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਓਲੀ ਦੀ ਟਿੱਪਣੀ ਉਨ੍ਹਾਂ ਦੀ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) 'ਚ ਹੋਣ ਵਾਲੀਆਂ ਘਟਨਾਵਾਂ ਦੇ ਕਾਰਣ ਹੋ ਸਕਦੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਦੀ ਅਗਵਾਈ 'ਚ ਪਾਰਟੀ ਦਾ ਇਕ ਜੁੱਟ ਓਲੀ ਦੇ ਵਿਰੋਧ 'ਚ ਹੈ।

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ

ਮੀਡੀਆ ਰਿਪੋਰਟ ਮੁਤਾਬਕ ਓਲੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਹ ਪਾਰਟੀ 'ਚ ਵੰਡ ਲਈ ਤਿਆਰ ਹਨ। ਚੀਨ ਇਸ ਨੂੰ ਟਾਲਣ ਲਈ ਕੰਮ ਕਰ ਰਿਹਾ ਹੈ। ਚੀਨ ਨੂੰ ਅਸਲ 'ਚ ਐੱਨ.ਸੀ.ਪੀ. 'ਚ ਇਕ ਸ਼ਾਂਤੀਦੂਤ ਦੀ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਹੈ। ਚੀਨ ਨੂੰ ਲੈ ਕੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਰੁਖ 'ਚ ਬਦਲਾਅ ਅਜਿਹੇ ਸਾਹਮਣੇ ਆਇਆ ਹੈ ਜਦ ਉਹ ਨਵੀਂ ਦਿੱਲੀ ਨਾਲ ਸੰਬੰਧਾਂ ਨੂੰ ਸੁਧਾਰਣ ਲਈ ਠੋਸ ਕੋਸ਼ਿਸ਼ ਕਰ ਰਹੇ ਹਨ ਅਤੇ ਕਾਲਾਪਾਣੀ, ਲਿੰਪਿਆਧੁਰਾ ਅਤੇ ਲਿਪੁਲੇਖ 'ਤੇ ਦੋਵਾਂ ਦੇਸ਼ਾਂ ਦੇ ਮਤਭੇਦਾਂ 'ਤੇ ਚਰਚਾ ਸ਼ੁਰੂ ਕਰਨ ਲਈ ਮਿਲ ਰਹੇ ਹਨ।

ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO


author

Karan Kumar

Content Editor

Related News