ਨੇਪਾਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ 139 ਦੇ ਵਾਧੇ ਨਾਲ ਹੋਏ 18,752
Monday, Jul 27, 2020 - 06:37 PM (IST)

ਕਾਠਮੰਡੂ: ਨੇਪਾਲ ਵਿਚ ਸੋਮਵਾਰ ਨੂੰ ਕੋਵਿਡ-19 ਦੇ 139 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ ਵਧਕੇ 18,752 ਹੋ ਗਏ। ਸਿਹਤ ਤੇ ਜਨਸੰਖਿਆ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਦੇ 626 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ, ਜਿਸ ਦੇ ਨਾਲ ਹੀ ਹੁਣ ਤੱਕ 13,754 ਰੋਗੀ ਠੀਕ ਹੋ ਚੁੱਕੇ ਹਨ। ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਫਿਲਹਾਲ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਕੋਵਿਡ-19 ਦੇ 4,950 ਮਰੀਜ਼ ਇਲਾਜ ਅਧੀਨ ਹਨ। ਮੰਤਰਾਲਾ ਮੁਤਾਬਕ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਹੀ ਹੁਣ ਤੱਕ ਇਸ ਸਹਾਮਾਰੀ ਨਾਲ 48 ਲੋਕਾਂ ਦੀ ਜਾਨ ਜਾ ਚੁੱਕੀ ਹੈ।